9.6 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਘੱਟੋ-ਘੱਟ ਤਨਖ਼ਾਹ ਵਧਾਉਣ ਨਾਲ ਗ਼ਰੀਬਾਂ ਨੂੰ ਜ਼ਿਆਦਾ ਲਾਭ ਨਹੀਂ ਮਿਲਿਆ

ਘੱਟੋ-ਘੱਟ ਤਨਖ਼ਾਹ ਵਧਾਉਣ ਨਾਲ ਗ਼ਰੀਬਾਂ ਨੂੰ ਜ਼ਿਆਦਾ ਲਾਭ ਨਹੀਂ ਮਿਲਿਆ

ਬਰੈਂਪਟਨ/ ਬਿਊਰੋ ਨਿਊਜ਼ : ਜਦੋਂ ਪ੍ਰੀਮੀਅਰ ਕੈਥਲੀਨ ਵਿਨ ਨੇ ਸਭ ਤੋਂ ਪਹਿਲਾਂ ਓਨਟਾਰੀਓ ‘ਚ ਘੱਟੋ-ਘੱਟ ਤਨਖ਼ਾਹ ਨੂੰ 15 ਡਾਲਰ ਪ੍ਰਤੀ ਘੰਟਾ ਤੱਕ ਵਧਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਕੰਮਕਾਜੀ ਥਾਵਾਂ ‘ਤੇ ਬਿਹਤਰ ਮਾਹੌਲ ਅਤੇ ਬਿਹਤਰ ਨੌਕਰੀਆਂ ਲਈ ਜ਼ਰੂਰੀ ਹੈ।ਉਨ੍ਹਾਂ ਨੇ ਕਿਹਾ ਸੀ ਕਿ ਓਨਟਾਰੀਓ ‘ਚ ਲੱਖਾਂ ਵਰਕਰ ਹਨ ਅਤੇ ਉਹ ਮੌਜੂਦਾ ਘੱਟੋ-ਘੱਟ ਤਨਖ਼ਾਹ ‘ਚ ਆਪਣੇ ਪਰਿਵਾਰਾਂ ਨੂੰ ਪਾਲਣ ‘ਚ ਸਮਰੱਥ ਹਨ। ਹੁਣ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਬਦਲਾਓ ਨਾਲ ਲੋਕਾਂ ਨੂੰ ਜ਼ਿਆਦਾ ਫ਼ਾਇਦਾ ਨਹੀਂ ਹੋਇਆ ਅਤੇ ਇਹ ਵੋਟਰਾਂ ਨੂੰ ਭਟਕਾਉਣ ਵਾਲਾ ਕਦਮ ਸੀ। ਇਕ ਤਰ੍ਹਾਂ ਨਾਲ ਸੱਚਾਈ ਤੋਂ ਮੂੰਹ ਮੋੜਿਆ ਗਿਆ ਹੈ।
ਓਨਟਾਰੀਓ ਵਿਚ, ਵਿਨ ਨੇ ਇਹ ਕਦਮ ਪੂਰੀ ਤਰ੍ਹਾਂ ਚੋਣਾਂ ਤੋਂ ਪਹਿਲਾਂ ਰਾਜਨੀਤਕ ਲਾਭ ਲੈਣ ਲਈ ਕੀਤਾ ਸੀ ਤਾਂ ਜੋ ਲੱਖਾਂ ਘੱਟ ਤਨਖ਼ਾਹ ਵਾਲੇ ਵਰਕਰਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਅਤੇ ਆਪਣੇ ਮੁੱਖ ਵਿਰੋਧੀ ਡਗ ਫੋਰਡ ਨੂੰ ਗ਼ਰੀਬ ਵਰਕਰਾਂ ਦਾ ਦੁਸ਼ਮਣ ਕਰਾਰ ਦਿੱਤਾ ਜਾ ਸਕੇ। ਉਦੋਂ ਫੋਰਡ ਨੇ ਘੱਟੋ-ਘੱਟ ਤਨਖ਼ਾਹ ਨੂੰ 14 ਡਾਲਰ ‘ਤੇ ਫ਼ਰੀਜ਼ ਕਰਨ ਅਤੇ ਘੱਟੋ-ਘੱਟ ਆਮਦਨ ਵਾਲੇ ਲੋਕਾਂ ਲਈ ਆਮਦਨ ਟੈਕਸ ਨੂੰ ਖ਼ਤਮ ਕਰਨ ਦਾ ਸੁਝਾਅ ਦਿੱਤਾ ਸੀ।ਹੁਣ ਪ੍ਰੀਮੀਅਰ ਬਣਨ ਤੋਂ ਬਾਅਦ ਡਗ ਫੋਰਡ ਨੇ ਕਿਹਾ ਉਹ ਵਰਕਰਾਂ ਲਈ ਖੜ੍ਹੇ ਹਨ ਅਤੇ ਨਾਲ ਹੀ ਕੈਥਲੀਨ ਵਿਨ ਦੇ ਉਸ ਕਦਮ ਦਾ ਵਿਰੋਧ ਵੀ ਕਰਦੇ ਹਨ। ਆਉਣ ਵਾਲੇ ਦਿਨਾਂ ‘ਚ ਇਸ ਮਾਮਲਾ ‘ਚ ਹੋਰ ਵੀ ਬਿਆਨਬਾਜ਼ੀ ਹੋਣ ਦੀ ਉਮੀਦ ਹੈ।

RELATED ARTICLES
POPULAR POSTS