Breaking News
Home / ਜੀ.ਟੀ.ਏ. ਨਿਊਜ਼ / ਅਮਰੀਕਨ ਰਾਜਦੂਤ ਨੂੰ ਜਾਨੋ ਮਾਰ ਦੇਣ ਦੀ ਧਮਕੀ

ਅਮਰੀਕਨ ਰਾਜਦੂਤ ਨੂੰ ਜਾਨੋ ਮਾਰ ਦੇਣ ਦੀ ਧਮਕੀ

ਔਟਵਾ/ਬਿਊਰੋ ਨਿਊਜ਼
ਕੈਲੀ ਨਾਈਟ ਕਰੌਫਟ ਨੂੰ ਜੋ ਕਿ ਅਮਰੀਕਾ ਦੀ ਰਾਜਦੂਤ ਹੈ ਦੀ ਰਿਹਾਇਸ਼ ਉਪਰ ਇਕ ਜਾਨੋ ਮਾਰ ਦੇਣ ਦੀ ਧਮਕੀ ਭਰਿਆ ਪੱਤਰ ਮਿਲਿਆ। ਪੱਤਰ ਦੇ ਨਾਲ ਬਰਾਮਦ ਹੋਈ ਆਰ ਸੀ ਐਮ ਪੀ ਜੋ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੇ ਅਨੁਸਾਰ ਚਿੱਠੀ ਨਾਲ ਭੇਜੀ ਕੁਝ ਭੇਦ ਭਰੀ ਡੱਬੀ ਜਿਸ ਵਿਚੋਂ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ ਤਹਿਕੀਕਾਤ ਦੌਰਾਨ ਸਾਹਮਣੇ ਆਇਆ ਕਿ ਇਹ ਪਾਉਡਰ ਘਾਤਕ ਨਹੀਂ ਸੀ। ਯਾਦ ਰਹੇ ਕਿ ਅਜਿਹੇ ਧਮਕੀ ਪੱਤਰ ਅਮਰੀਕਨ ਰਾਜਦੂਤਾਂ ਨੂੰ ਅਕਸਰ ਮਿਲਦੇ ਰਹਿੰਦੇ ਹਨ।
ਕੈਨੇਡਾ ਦੇ ਵਿਦੇਸ਼ ਮੰਤਰੀ ਕਰੀਸਤੀਆ ਫਰੀਲੈਂਡ ਨੇ ਟਵੀਟ ਕੀਤਾ ਹੈ ਕਿ ਅਜਿਹੀਆਂ ਹਰਕਤਾਂ ਨੂੰ ਕੈਨੇਡਾ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਰੀਲੈਂਡ ਮੁਤਾਬਕ ਅਮੈਰਿਕਨ ਅੰਬੈਸਡਰ ਬੜਾ ਗੰਭੀਰ ਅਤੇ ਮੁਸ਼ਕਿਲ ਕੰਮ ਕਰ ਰਹੀ ਹੈ ਅਤੇ ਕੈਨੇਡਾ ਸਰਕਾਰ ਉਸ ਦੇ ਕੰਮ ਦੀ ਕਦਰ ਕਰਦੀ ਹੈ। ਕੈਨੇਡੀਅਨ ਪਰਾਈਮ ਮਿਨਿਸਟਰ ਦੇ ਦਫਤਰ ਤੋਂ ਸਪਸ਼ਟ ਕੀਤਾ ਗਿਆ ਕਿ ਇਸ ਮਾਮਲੇ ਬਾਰੇ ਜਸਟਿਨ ਟਰੂਡੋ ਨੇ ਅੰਬੈਸਡਰ ਨਾਲ ਪਿਛਲੇ ਸ਼ੁਕਰਵਾਰ ਗੱਲਬਾਤ ਕੀਤੀ।
ਯਾਦ ਰਹੇ ਕਿ ਕੈਨੇਡਾ ਅਤੇ ਅਮਰੀਕਾ ਦੇ ਸਬੰਧ ਬੜੇ ਗੰਭੀਰ ਹਲਾਤਾਂ ਵਿਚ ਹਨ। ਨੌਰਥ ਅਮੈਰਿਕਾ ਫਰੀ ਟਰੇਡ ਸਮਝੌਤਾ ਸਟੀਲ ਅਤੇ ਐਲੂਮੀਨੀਅਮ ਟੈਰਫ ਨੂੰ ਲੈ ਕਿ ਕਈ ਮੁਸ਼ਕਿਲਾਂ ਵਿਚ ਗੁਜ਼ਰ ਰਿਹਾ ਹੈ। ਅਜਿਹੇ ਹਲਾਤਾਂ ਵਿਚ ਜਾਨਲੇਵਾ ਪੱਤਰ ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਹੋਰ ਵੀ ਚਿੰਤਾਜਨਕ ਬਣਾ ਸਕਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …