Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਨੇ ਕੋਵਿਡ-19 ਵੈਕਸੀਨ ਸਪਲਾਇਰਜ਼ ਨੂੰ ਹੋਰ ਡੋਜ਼ਾਂ ਭੇਜਣ ਤੋਂ ਕੀਤਾ ਮਨ੍ਹਾ

ਕੈਨੇਡਾ ਨੇ ਕੋਵਿਡ-19 ਵੈਕਸੀਨ ਸਪਲਾਇਰਜ਼ ਨੂੰ ਹੋਰ ਡੋਜ਼ਾਂ ਭੇਜਣ ਤੋਂ ਕੀਤਾ ਮਨ੍ਹਾ

ਓਟਵਾ/ਬਿਊਰੋ ਨਿਊਜ਼ : ਕੋਵਿਡ-19 ਵੈਕਸੀਨ ਦੀ ਕੈਨੇਡਾ ਨੂੰ ਕੀਤੀ ਜਾਣ ਵਾਲੀ ਡਲਿਵਰੀ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਕਿਉਂਕਿ ਪ੍ਰੋਵਿੰਸਾਂ ਕੋਲ ਪਹਿਲਾਂ ਹੀ ਵਰਤੇ ਜਾਣ ਲਈ ਕਾਫੀ ਡੋਜ਼ਾਂ ਹਨ।
ਸਤੰਬਰ ਵਿੱਚ ਕੈਨੇਡਾ ਨੂੰ ਫਾਈਜਰ-ਬਾਇਓਐਨਟੈਕ ਤੇ ਮੌਡਰਨਾ ਤੋਂ ਵੈਕਸੀਨ ਦੀਆਂ 95 ਮਿਲੀਅਨ ਡੋਜ਼ਾਂ ਮਿਲਣੀਆਂ ਸਨ ਪਰ ਬੁੱਧਵਾਰ ਤੱਕ ਇਸ ਵਿੱਚੋਂ 20 ਮਿਲੀਅਨ ਡੋਜਾਂ ਨਹੀਂ ਸਨ ਮਿਲੀਆਂ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਕੋਲ ਪਹਿਲਾਂ ਹੀ 18.7 ਮਿਲੀਅਨ ਡੋਜ਼ਾਂ ਪਈਆਂ ਹਨ ਤੇ ਇਹ ਕੈਨੇਡਾ ਦੇ 12 ਸਾਲ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨ ਲਈ ਕਾਫੀ ਹਨ। ਇਨ੍ਹਾਂ ਵਿੱਚੋਂ 8.5 ਮਿਲੀਅਨ ਡੋਜ਼ਾਂ ਜਿਹੜੀਆਂ ਪ੍ਰੋਵਿੰਸਾਂ ਨੂੰ ਭੇਜੀਆਂ ਗਈਆਂ ਉਨ੍ਹਾਂ ਦੀ ਅਜੇ ਤੱਕ ਵਰਤੋਂ ਨਹੀਂ ਹੋਈ। ਇਸ ਤੋਂ ਇਲਾਵਾ 10.2 ਮਿਲੀਅਨ ਡੋਜ਼ਾਂ ਅਜਿਹੀਆਂ ਹਨ ਜਿਹੜੀਆਂ ਫੈਡਰਲ ਸਰਕਾਰ ਕੋਲ ਪਈਆਂ ਹਨ ਤੇ ਲੋੜ ਪੈਣ ਉੱਤੇ ਪ੍ਰੋਵਿੰਸਾਂ ਇਨ੍ਹਾਂ ਦੀ ਵਰਤੋਂ ਕਰ ਸਕਦੀਆਂ ਹਨ।
ਬੁੱਧਵਾਰ ਤੱਕ 80 ਫੀਸਦੀ ਕੈਨੇਡੀਅਨ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਸਨ ਤੇ ਬਾਕੀ ਸੱਤ ਫੀਸਦੀ ਨੂੰ ਉਨ੍ਹਾਂ ਦੇ ਪਹਿਲੇ ਸੌਟ ਲੱਗ ਚੁੱਕੇ ਸਨ। ਹੁਣ ਕੈਨੇਡਾ ਨੂੰ 12 ਸਾਲ ਤੋਂ ਵੱਧ ਉਮਰ ਦੇ ਹਰੇਕ ਸਖਸ ਦਾ ਟੀਕਾਕਰਣ ਕਰਨ ਲਈ 11 ਮਿਲੀਅਨ ਡੋਜ਼ਾਂ ਚਾਹੀਦੀਆਂ ਹਨ।
ਸਾਰੀਆਂ ਪ੍ਰੋਵਿੰਸਾਂ ਅਗਸਤ ਦੇ ਅੰਤ ਤੱਕ ਹੀ ਹੋਰ ਨਵੀਆਂ ਡੋਜਾਂ ਦੀ ਮੰਗ ਕਰਨ ਤੋਂ ਹਟ ਗਈਆਂ ਸਨ ਤੇ ਕੈਨੇਡਾ ਨੇ ਵੀ ਸਪਲਾਇਰਜ ਨੂੰ ਹਾਲ ਦੀ ਘੜੀ ਹੋਰ ਡੋਜਾਂ ਭੇਜਣ ਤੋਂ ਮਨ੍ਹਾਂ ਕਰ ਦਿੱਤਾ ਸੀ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …