Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ

ਓਨਟਾਰੀਓ ‘ਚ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ

ਰੈਸਟੋਰੈਂਟ, ਬਾਰ ਤੇ ਜਿੰਮ ਜਾਣ ਤੋਂ ਪਹਿਲਾਂ ਵਿਖਾਉਣਾ ਹੋਵੇਗਾ ਵੈਕਸੀਨੇਸ਼ਨ ਦਾ ਸਬੂਤ
ਓਨਟਾਰੀਓ : ਓਨਟਾਰੀਓ ਦਾ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਹੁਣ ਲਾਗੂ ਹੋ ਚੁੱਕਿਆ ਹੈ। ਹੁਣ ਸਥਾਨਕ ਵਾਸੀਆਂ ਨੂੰ ਇੰਡੋਰ ਰੈਸਟੋਰੈਂਟ, ਨਾਈਟਕਲੱਬ (ਆਊਟਡੋਰ ਤੇ ਇੰਡੋਰ), ਮੂਵੀ ਥਿਏਟਰ, ਜਿੰਮ ਤੇ ਕੰਸਰਟ ਵੈਨਿਊਜ਼ ਵਿੱਚ ਦਾਖਲ ਹੋਣ ਸਮੇਂ ਇਹ ਸਬੂਤ ਦੇਣਾ ਹੋਵੇਗਾ ਕਿ ਉਹ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ। ਇਨ੍ਹਾਂ ਥਾਂਵਾਂ ਉੱਤੇ ਦਾਖਲ ਹੋਣ ਸਮੇਂ ਲੋਕਾਂ ਨੂੰ ਆਪਣੀ ਦੂਜੀ ਡੋਜ ਦਾ ਸਬੂਤ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਸਰਕਾਰੀ ਆਈਡੈਂਟੀਫਿਕੇਸ਼ਨ ਵਿਖਾਉਣ ਦੀ ਵੀ ਲੋੜ ਪਵੇਗੀ। ਆਇਡੈਂਟੀਫਿਕੇਸ਼ਨ ਵਿੱਚ ਬਰਥ ਸਰਟੀਫਿਕੇਟ, ਸਿਟੀਜਨਸ਼ਿਪ ਕਾਰਡ , ਡਰਾਈਵਿੰਗ ਲਾਇਸੰਸ, ਓਨਟਾਰੀਓ ਹੈਲਥ ਕਾਰਡ, ਇੰਡੀਜੀਨਸ ਮੈਂਬਰਸ਼ਿਪ ਕਾਰਡ, ਪਾਸਪੋਰਟ, ਜਾਂ ਪਰਮਾਨੈਂਟ ਰੈਜੀਡੈਂਸ ਕਾਰਡ ਆਦਿ ਸ਼ਾਮਲ ਹਨ।
ਮੈਡੀਕਲ ਛੋਟ ਲਈ ਡਾਕਟਰਾਂ ਵੱਲੋਂ ਜਾਰੀ ਨੋਟਿਸ ਵੀ ਸਵੀਕਾਰੇ ਜਾਣਗੇ। ਇਸ ਵੈਕਸੀਨ ਸਰਟੀਫਿਕੇਟ ਸਿਸਟਮ ਤੋਂ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਹ ਨਵਾਂ ਸਿਸਟਮ ਗਰੌਸਰੀ ਸਟੋਰਜ ਜਾਂ ਫਾਰਮੇਸੀਜ ਉੱਤੇ ਲਾਗੂ ਨਹੀਂ ਹੋਵੇਗਾ। ਲੋਕ ਆਪਣੀਆਂ ਵੈਕਸੀਨੇਸ਼ਨ ਰਸੀਦਾਂ ਪ੍ਰੋਵਿੰਸ਼ੀਅਲ ਬੁਕਿੰਗ ਪੋਰਟਲ ਤੋਂ ਪ੍ਰਿੰਟ ਕਰਵਾ ਸਕਦੇ ਹਨ ਜਾਂ ਡਾਊਨਲੋਡ ਕਰ ਸਕਦੇ ਹਨ। ਓਨਟਾਰੀਓ ਵਾਸੀਆਂ ਨੂੰ ਹੇਠ ਲਿਖੀਆਂ ਸੇਵਾਵਾਂ ਹਾਸਲ ਕਰਨ ਲਈ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦਾ ਸਬੂਤ ਮੁਹੱਈਆ ਕਰਵਾਉਣਾ ਹੋਵੇਗਾ ਰੈਸਟੋਰੈਂਟਸ ਤੇ ਬਾਰਜ (ਇਨ੍ਹਾਂ ਵਿੱਚ ਪੈਟੀਓਜ ਵੀ ਸਾਮਲ ਹਨ, ਡਲਿਵਰੀ ਤੇ ਟੇਕਆਊਟ ਸਮੇਤ), ਨਾਈਟ ਕਲੱਬ (ਇਸ ਤਰ੍ਹਾਂ ਦੀ ਥਾਂ ਦੇ ਬਾਹਰ ਵਾਲੇ ਹਿੱਸੇ ਸਮੇਤ), ਮੀਟਿੰਗ ਤੇ ਈਵੈਂਟ ਵਾਲੀਆਂ ਥਾਂਵਾਂ, ਜਿਵੇਂ ਕਿ ਬੈਂਕੁਏਟ ਹਾਲ ਤੇ ਕਾਨਫਰੰਸ/ਕਨਵੈਨਸਨ ਸੈਂਟਰਜ, ਸਪੋਰਟਸ ਤੇ ਫਿੱਟਨੈੱਸ ਗਤੀਵਿਧੀਆਂ ਤੇ ਪਰਸਨਲ ਫਿੱਟਨੈੱਸ ਟਰੇਨਿੰਗ ਲਈ ਵਰਤੀਆਂ ਜਾਣ ਵਾਲੀਆਂ ਫੈਸਿਲੀਟੀਜ, ਜਿਵੇਂ ਕਿ ਜਿੰਮਜ, ਫਿੱਟਨੈੱਸ ਤੇ ਮਨੋਰੰਜਨ ਵਾਲੀਆਂ ਥਾਂਵਾਂ ਸਪੋਰਟਿੰਗ ਈਵੈਂਟਸ, ਕੈਸੀਨੋਜ, ਬਿੰਗੋ ਹਾਲਜ ਤੇ ਗੇਮਿੰਗ ਅਸਟੈਬਲਿਸਮੈਂਟਸ, ਕੰਸਰਟਸ, ਮਿਊਜਿਕ ਫੈਸਟੀਵਲਜ, ਥਿਏਟਰਜ ਤੇ ਸਿਨੇਮਾਜ, ਸਟ੍ਰਿੱਪ ਕਲੱਬਜ, ਬਾਥਹਾਊਸਿਜ ਤੇ ਸੈਕਸ ਕਲੱਬ, ਰੇਸਿੰਗ ਵੈਨਿਊਜ (ਮਿਸਾਲ ਵਜੋਂ ਹੌਰਸ ਰੇਸਿੰਗ), 22 ਅਕਤੂਬਰ ਨੂੰ ਪ੍ਰੋਵਿੰਸ ਵੱਲੋਂ ਇਸ ਪ੍ਰਕਿਰਿਆ ਨੂੰ ਕਾਰੋਬਾਰਾਂ ਵੱਲੋਂ ਸਟ੍ਰੀਮਲਾਈਨ ਕਰਨ ਲਈ ਕਿਊਆਰ ਕੋਡ ਤੇ ਵੈਰੀਫਿਕੇਸਨ ਐਪ ਲਾਂਚ ਕਰੇਗੀ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …