ਸਕੂਲ ਬੱਸ ਡਰਾਈਵਰਾਂ ਦੀ ਹੜਤਾਲ ਟਲੀ
ਟੋਰਾਂਟੋ/ਬਿਊਰੋ ਨਿਊਜ਼ਮਾਪਿਆਂ ਅਤੇ ਵਿਦਿਆਰਥੀਆਂ ਲਈਰਾਹਤਵਾਲੀ ਗੱਲ ਹੈ ਕਿ ਸਕੂਲ ਬੱਸ ਡਰਾਈਵਰਾਂ ਦੀਸੰਭਾਵੀਹੜਤਾਲਟਲ ਗਈ ਹੈ।ਸਾਰੇ ਮਾਮਲੇ ਦਾ ਹੱਲ ਕੱਢਦਿਆਂ ਦੋਵਾਂ ਧਿਰਾਂ ਵਿਚਾਲੇ ਤਿੰਨਸਾਲਾਂ ਦੀਡੀਲ ਹੋ ਗਈ ਹੈ ਜਿਸ ‘ਤੇ ਸਕੂਲ ਬੱਸ ਡਰਾਈਵਰਾਂ ਨੇ ਸਹਿਮਤੀਪ੍ਰਗਟਾ ਦਿੱਤੀ ਹੈ। ਇਸ ਨਾਲਵਿਦਿਆਰਥੀਆਂ ਨੂੰ ਆਉਂਦੇ ਦਿਨਾਵਿਚਹੋਣਵਾਲੀ ਖੱਜਲ ਖੁਆਰੀ ਤੋਂ ਵੱਡੀ ਰਾਹਤਮਿਲੀ ਹੈ ਤੇ ਮਾਪਿਆਂ ਨੇ ਆਖਰ ਸੁਖ ਦਾ ਸਾਹ ਲਿਆਹੈ।ਜਿਕਰਯੋਗ ਹੈ ਕਿ ਜੇਕਰਹੜਤਾਲ ਹੁੰਦੀ ਤਾਂ ਟੋਰਾਂਟੋ ਦੇ ਕਰੀਬ 3000 ਵਿਦਿਆਰਥੀਆਂ ਨੂੰ ਤਕਲੀਫਝੱਲਣੀਪੈਸਕਦੀ ਸੀ।ਬੱਸਡਰਾਈਵਰਾਂ ਦੇ ਇੱਕ ਗਰੁੱਪ ਵੱਲੋਂ ਇਸ ਹਫਤੇ ਹੜਤਾਲਕਰਨ ਦੇ ਸੰਕੇਤਦਿੱਤੇ ਗਏ ਸਨ। ਕੁੱਲ ਮਿਲਾ ਕੇ ਟੋਰਾਂਟੋ ਪਬਲਿਕ ਤੇ ਕੈਥੋਲਿਕਬੋਰਡ ਦੇ 8500 ਵਿਦਿਆਰਥੀਆਂ ਲਈ ਇਸ ਮੁਸਕਲਸਮਾਂ ਆਖਿਆ ਜਾ ਸਕਦਾ ਸੀ। ਯੂਨੀਫੌਰ ਲੋਕਲ 4268 ਅਨੁਸਾਰਫਰਸਟਸਟੂਡੈਂਟਆਫਮਾਰਖਮ ਦੇ ਡਰਾਈਵਰਦੀਕੰਪਨੀਨਾਲ ਗੱਲਬਾਤਸਿਰੇ ਚੜ੍ਹ ਗਈ ਅਤੇ ਡਰਾਈਵਰਾਂ ਵੱਲੋਂ ਵੀਰਵਾਰ ਦੁਪਹਿਰ ਤੋਂ ਹੜਤਾਲ’ਤੇ ਜਾਣਦੀ ਦਿੱਤੀ ਧਮਕੀਵਾਪਸਲੈਲਈ ਗਈ ਹੈ।ਲੋਕਲਪ੍ਰੈਜੀਡੈਂਟਡੈਬ ਮੌਂਟਗੋਮੀਰਦਾਕਹਿਣਾ ਹੈ ਕਿ ਬਿਨਾਂ ਤਨਖਾਹਾਂ ਤੋਂ ਗੁਜਾਰਾਕਰਨਾ ਔਖਾ ਗਿਆ ਸੀ। ਉਨ੍ਹਾਂ ਆਖਿਆ ਕਿ ਸਾਨੂੰਪੂਰੀਉਮੀਦ ਸੀ ਕਿ ਵਿਵਾਦਦਾ ਹੱਲ ਨਿਕਲਆਵੇਗਾ। ਧਿਆਨਰਹੇ ਕਿ ਸਕੂਲਬੱਸਡਰਾਈਵਰਾਂ ਦੀਸਤੰਬਰਮਹੀਨੇ ਤੋਂ ਹੀ ਘਾਟਚੱਲਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …