Breaking News
Home / ਜੀ.ਟੀ.ਏ. ਨਿਊਜ਼ / ਕੰਜ਼ਰਵੇਟਿਵ ਪਾਰਟੀ ਦੀ ਲੀਡਰ ਬਣਨ ਦੀ ਦੌੜ ‘ਚ ਲੀਜ਼ਾਰਾਇਤਵੀਸ਼ਾਮਲ

ਕੰਜ਼ਰਵੇਟਿਵ ਪਾਰਟੀ ਦੀ ਲੀਡਰ ਬਣਨ ਦੀ ਦੌੜ ‘ਚ ਲੀਜ਼ਾਰਾਇਤਵੀਸ਼ਾਮਲ

lisa-rait-copy-copyਯੂਟਿਊਬ’ਤੇ ਚੱਲ ਰਹੀਵੀਡੀਓਰਾਹੀਂ ਰਾਇਤ ਨੇ ਲੀਡਰਸ਼ਿਪਹਾਸਲਕਰਨਦੀ ਵਿੱਢੀ ਮੁਹਿੰਮ
ਓਟਵਾ /ਬਿਊਰੋ ਨਿਊਜ਼ : ਪਾਰਟੀ ਆਗੂ ਵਜੋਂ ਸਾਬਕਾਪ੍ਰਧਾਨਮੰਤਰੀਸਟੀਫਨਹਾਰਪਰਦੀ ਥਾਂ ਲੈਣਲਈਜਾਰੀ ਦੌੜ ਵਿੱਚ ਕੰਜ਼ਰਵੇਟਿਵਐਮਪੀਲੀਜ਼ਾਰਾਇਤਵੀਸ਼ਾਮਲ ਹੋ ਗਈ ਹੈ। ਯੂਟਿਊਬ ਉੱਤੇ ਪੋਸਟਕੀਤੀ ਇੱਕ ਵੀਡੀਓਵਿੱਚਰਾਇਤ ਨੇ ਆਪਣੀਲੀਡਰਸ਼ਿਪਮੁਹਿੰਮਦੀਸ਼ੁਰੂਆਤਦਾਬਿਗਲਵਜਾਇਆ। ਟੋਰਾਂਟੋ ਦੇ ਮਿਲਟਨਹਲਕੇ ਦੀਨੁਮਾਇੰਦਗੀਕਰਨਵਾਲੀਰਾਇਤ ਨੇ ਆਪਣੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਉਹ ਕੇਪਬ੍ਰੈਟਨ, ਨੋਵਾਸਕੋਸ਼ੀਆਵਿੱਚਰਹਿੰਦੀ ਸੀ। ਇੱਥੇ ਹੀ ਉਸ ਦੀਪਰਵਰਿਸ਼ ਹੋਈ ਸੀ। ਉਨ੍ਹਾਂ ਆਪਣੇ ਪਰਿਵਾਰਨਾਲਆਪਣੇ ਬਚਪਨਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੇ ਆਰਥਿਕਸੰਘਰਸ਼ਬਾਰੇ ਵੀਦੱਸਿਆ।ਪਾਰਟੀਵੱਲੋਂ ਵੀ ਇਸ ਗੱਲ ਦੀਪੁਸ਼ਟੀਕੀਤੀ ਗਈ ਹੈ ਕਿ ਰਾਇਤ ਨੇ ਲੋੜੀਂਦੇ ਸਾਰੇ ਕਾਗਜ਼ਾਤਜਮ੍ਹਾਂ ਕਰਵਾਦਿੱਤੇ ਹਨ। ਕੰਜ਼ਰਵੇਟਿਵਐਮਪੀਵਜੋਂ ਰਾਇਤਦੀਚੋਣਸੱਭ ਤੋਂ ਪਹਿਲਾਂ 2008 ਵਿੱਚ ਹੋਈ ਸੀ। ਰਾਇਤਹਾਰਪਰਸਰਕਾਰਤਹਿਤਕੁਦਰਤੀਵਸੀਲਿਆਂ ਬਾਰੇ ਮੰਤਰੀ, ਲੇਬਰ ਤੇ ਟਰਾਂਸਪੋਰਟਮੰਤਰੀਵਜੋਂ ਵੀਸੇਵਾਨਿਭਾਅ ਚੁੱਕੀ ਹੈ।ਗਰਮੀਆਂ ਤੋਂ ਹੀ ਉਹ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦੇ ਸੰਕੇਤਵੀਦਿੰਦੀਰਹੀ ਤੇ ਪਿਛਲੇ ਮਹੀਨੇ ਉਨ੍ਹਾਂ ਕੰਜ਼ਰਵੇਟਿਵਫਾਇਨਾਂਸਕ੍ਰਿਟਿਕਦਾਅਹੁਦਾਵੀਛੱਡਦਿੱਤਾ ਤਾਂ ਕਿ ਲੀਡਰਸ਼ਿਪਲਈਆਪਣੇ ਪਰਤੋਲ ਸਕੇ। ਅਗਲੇ ਹਫਤੇ ਬੁੱਧਵਾਰ ਨੂੰ ਉਮੀਦਵਾਰਵਜੋਂ ਨਾਮਜ਼ਦਗੀਦੀਆਖਰੀਤਰੀਕਹੋਵੇਗੀ ਤੇ ਇਸ ਦੌੜ ਵਿੱਚ ਹਿੱਸਾ ਲੈਣ ਜਾ ਰਹੇ ਆਗੂ ਅਗਲੇ ਹਫਤੇ ਸਸਕਾਟੂਨਵਿੱਚਪਹਿਲੀਲੀਡਰਸ਼ਿਪਬਹਿਸਵਿੱਚਸ਼ਮੂਲੀਅਤਕਰਸਕਣਗੇ। ਹੁਣਤੱਕ ਇਸ ਦੌੜ ਵਿੱਚਸਾਬਕਾਇਮੀਗ੍ਰੇਸ਼ਨਮੰਤਰੀਕ੍ਰਿਸਅਲੈਗਜ਼ੈਂਡਰ, ਕੰਜ਼ਰਵੇਟਿਵਐਮਪੀਜ਼ ਮੈਕਸਿਮਬਰਨੀਅਰ, ਸਟੀਵਨਬਲੇਨੇ, ਮਾਈਕਲ ਚੌਂਗ, ਕੈਲੀਲੀਚ, ਦੀਪਕਓਬਰਾਏ, ਐਰਿਨ ਓ ਟੂਲੇ, ਐਂਡਰਿਊ ਸ਼ੀਅਰ ਤੇ ਬ੍ਰੈੱਡ ਟਰੌਸਟ ਸ਼ਾਮਲ ਹੋ ਚੁੱਕੇ ਹਨ।

ਲਿਬਰਲਾਂ ਦੇ ਰਾਜਵਿਚ ਤਾਂ ਕਈਆਂ ਨੂੰ ਸੂਰਜਵੀਨਸੀਬਨਹੀਂ ਹੁੰਦਾ :ਲੀਜ਼ਾਰਾਇਤ
ਲਿਬਰਲਾਂ ਵੱਲੋਂ ਸੁਨਹਿਰੀ ਯੁੱਗ ਦੇ ਆਗਾਜ਼ ਦਾਦਾਅਵਾਕੀਤੇ ਜਾਣਵਾਲੇ ਦਾਅਵਿਆਂ ਦੀ ਗੱਲ ਕਰਦਿਆਂ ਰਾਇਤ ਨੇ ਆਖਿਆ ਕਿ ਕਈਆਂ ਨੂੰ ਤਾਂ ਸੂਰਜਨਸੀਬ ਹੀ ਨਹੀਂ ਹੈ। ਰਾਇਤ ਨੇ ਆਖਿਆ ਕਿ ਕੈਨੇਡਾ ਨੂੰ ਅਜਿਹੇ ਆਗੂ ਦੀਲੋੜ ਹੈ ਜਿਹੜਾਅਮੀਰਾਂ ਲਈਨਹੀਂ ਸਗੋਂ ਆਮਲੋਕਾਂ ਜਾਂ ਸਹੂਲਤਾਂ ਤੋਂ ਸੱਖਣੇ ਲੋਕਾਂ ਲਈਲੜੇ। ਸਾਨੂੰ ਅਜਿਹਾ ਆਗੂ ਚਾਹੀਦਾ ਹੈ ਜਿਹੜਾਅਗਲੀਆਂ ਚੋਣਾਂ ਵਿੱਚਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਹਰਾਵੇ। ਜਿਸ ਨੂੰ ਇਹ ਪਤਾਹੋਵੇ ਕਿ ਕੈਨੇਡਾਧਰਾਤਲ ਤੋਂ ਕਿਹੋ ਜਿਹਾ ਲੱਗਦਾ ਹੈ, ਜਿਹੜਾਹਰਉਮਰਵਰਗ ਦੇ ਲੋਕਾਂ ਦੀ ਗੱਲ ਸਮਝ ਕੇ ਉਨ੍ਹਾਂ ਲਈਕੰਮ ਦੇ ਮੌਕੇ ਮੁਹੱਈਆਕਰਾਵੇ। ਰਾਇਤ ਨੇ ਆਖਿਆ ਕਿ ਉਹ ਉਹੋ ਜਿਹੀ ਹੀ ਆਗੂ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …