ਓਟਵਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਡਾਇਐਨ ਫਿਨਲੇ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ।
ਫਿਨਲੇ ਨੇ ਪਿਛਲੀਆਂ ਗਰਮੀਆਂ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਦੁਬਾਰਾ ਚੋਣਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। ਉਨ੍ਹਾਂ ਹਾਊਸ ਆਫ ਕਾਮਨਜ਼ ਵਿੱਚ ਆਖਿਆ ਕਿ ਉਹ ਫੌਰੀ ਪ੍ਰਭਾਵ ਤੋਂ ਆਪਣੀ ਸੀਟ ਤੋਂ ਅਸਤੀਫਾ ਦੇ ਰਹੀ ਹੈ। 2004 ਤੋਂ ਫਿਨਲੇ ਓਨਟਾਰੀਓ ਦੇ ਹੈਲਡੀਮੰਡ ਨੌਰਫੋਕ ਇਲਾਕੇ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਮੰਤਰੀ ਮੰਡਲ ਵਿੱਚ ਫਿਨਲੇ ਨੇ ਕਈ ਅਹੁਦਿਆਂ ਉੱਤੇ ਕੰਮ ਕੀਤਾ। ਆਪੋਜ਼ਿਸ਼ਨ ਵਿੱਚ ਰਹਿੰਦਿਆਂ ਉਹ ਹਮੇਸ਼ਾਂ ਐਮਪੀਜ਼ ਤੇ ਨੈਸ਼ਨਲ ਪਾਰਟੀ ਦਰਮਿਆਨ ਮੇਲਜੋਲ ਬਰਕਰਾਰ ਰੱਖਣ ਵਾਲੀ ਕੜੀ ਰਹੀ।