Breaking News
Home / ਜੀ.ਟੀ.ਏ. ਨਿਊਜ਼ / ਵਪਾਰਕ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਮਿਲੇ ਬਿਲੀਅਨ ਡਾਲਰ : ਸਹੋਤਾ

ਵਪਾਰਕ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਮਿਲੇ ਬਿਲੀਅਨ ਡਾਲਰ : ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਵਪਾਰਕ ਗਲਿਆਰਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਨ੍ਹਾਂ ਨਾਲ ਹੀ ਸਾਡੇ ਅਰਥਚਾਰੇ ਦਾ ਵਿਕਾਸ ਹੋਵੇਗਾ, ਸਾਡੀ ਰਿਕਵਰੀ ਯਕੀਨੀ ਬਣੇਗੀ ਤੇ ਮੱਧ ਵਰਗ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਹ ਜ਼ਿਕਰ ਕਰਦਿਆਂ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਖਿਆ ਕਿ ਹੁਣ ਜਦੋਂ ਕੈਨੇਡਾ ਮਹਾਂਮਾਰੀ ਤੋਂ ਉਭਰ ਰਿਹਾ ਹੈ ਤਾਂ ਅਜਿਹੇ ਵਿੱਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਅਜਿਹੇ ਪ੍ਰੋਜੈਕਟਾਂ ਦੀ ਮਦਦ ਕਰੀਏ ਜਿਹੜੇ ਕੈਨੇਡਾ ਦੇ ਅਰਥਚਾਰੇ ਨੂੰ ਸਿਰਫ ਹੁਲਾਰਾ ਹੀ ਨਾ ਦੇਣ ਸਗੋਂ ਕੈਨੇਡਾ ਨੂੰ ਹੋਰ ਬਿਹਤਰ ਬਣਾਉਣ ਤੇ ਗਲੋਬਲ ਪੱਧਰ ਉੱਤੇ ਸਾਡੀ ਮੁਕਾਬਲੇਬਾਜ਼ੀ ਵਿੱਚ ਵੀ ਵਾਧਾ ਕਰਨ।
ਇਸ ਕੜੀ ਨੂੰ ਅੱਗੇ ਵਧਾਉਂਦਿਆਂ ਐਮਪੀ ਰੂਬੀ ਸਹੋਤਾ ਨੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨਾਲ ਰਲ ਕੇ ਐਲਾਨ ਕੀਤਾ ਕਿ ਨੈਸ਼ਨਲ ਟਰੇਡ ਕੌਰੀਡੋਰ ਫੰਡ ਲਈ ਰਸਮੀ ਤੌਰ ਉੱਤੇ 1.9 ਬਿਲੀਅਨ ਡਾਲਰ ਦਾ ਵਾਧੂ ਫੰਡ ਹਾਸਲ ਹੋਇਆ ਹੈ ਤੇ ਹੁਣ ਪ੍ਰੋਜੈਕਟਸ ਨੂੰ ਆਰਥਿਕ ਮਦਦ ਦਿੱਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਹੁਣ ਪ੍ਰੋਜੈਕਟਸ ਦੀ ਮਦਦ ਲਈ ਅਰਜ਼ੀਆਂ ਸਵੀਕਾਰੀਆਂ ਜਾਣਗੀਆਂ ਤੇ ਪ੍ਰਸਤਾਵ ਵੀ ਪ੍ਰਾਪਤ ਕੀਤੇ ਜਾ ਸਕਣਗੇ।
ਸਹੋਤਾ ਨੇ ਆਖਿਆ ਕਿ ਇਹ ਫੰਡ ਇਹ ਯਕੀਨੀ ਬਣਾਉਂਦੇ ਹਨ ਕਿ ਕੈਨੇਡਾ ਦਾ ਟਰਾਂਸਪੋਰਟੇਸ਼ਨ ਸਿਸਟਮ ਬਿਹਤਰ ਢੰਗ ਨਾਲ ਕਾਇਮ ਕੀਤਾ ਗਿਆ ਹੈ ਤੇ ਇਸ ਨੂੰ ਅੱਗੇ ਵੀ ਪ੍ਰਾਈਵੇਟ ਸੈਕਟਰ ਤੋਂ ਨਿਵੇਸ਼ ਹਾਸਲ ਹੋ ਸਕੇਗਾ, ਇਸ ਨਾਲ ਵਪਾਰ ਦੇ ਰਾਹ ਵਿੱਚ ਆਉਣ ਵਾਲੇ ਅੜਿੱਕੇ ਖਤਮ ਹੋਣਗੇ, ਕਾਰੋਬਾਰਾਂ ਦੇ ਵਿਕਾਸ ਵਿੱਚ ਵਾਧਾ ਹੋਵੇਗਾ, ਰੋਜਗਾਰ ਦੇ ਮੌਕੇ ਪੈਦਾ ਹੋਣਗੇ।
ਉਨ੍ਹਾਂ ਅੱਗੇ ਆਖਿਆ ਕਿ ਫੰਡਾਂ ਨਾਲ ਲੰਮੇਂ ਸਮੇਂ ਤੱਕ ਲਚਕੀਲਾਪਣ ਬਣ ਜਾਵੇਗਾ ਤੇ ਇਹ ਆਰਕਟਿਕ ਤੇ ਨੌਰਦਰਨ ਰੀਜਨਜ ਦੀਆਂ ਜਰੂਰੀ ਟਰਾਂਸਪੋਰਟੇਸ਼ਨ ਸਬੰਧੀ ਲੋੜਾਂ ਨੂੰ ਪੂਰਾ ਕਰੇਗਾ।
ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਸ ਫੰਡ ਦਾ 15 ਫੀਸਦੀ ਹਿੱਸਾ ਸਿੱਧੇ ਤੌਰ ਉੱਤੇ ਸਿਰਫ ਤੇ ਸਿਰਫ ਇਸ ਰੀਜਨ ਨੂੰ ਹੀ ਸਮਰਪਿਤ ਹੋਵੇ।
ਉਨ੍ਹਾਂ ਇਹ ਵੀ ਆਖਿਆ ਕਿ ਓਨਟਾਰੀਓ ਲਈ ਨੈਸ਼ਨਲ ਟਰੇਡ ਕੌਰੀਡੋਰ ਫੰਡ ਦੀ ਭੂਮਿਕਾ ਟਰੇਡ ਕੌਰੀਡੋਰ ਦੇ ਪਸਾਰ, ਸੁਧਾਰ ਤੇ ਇਨ੍ਹਾਂ ਨੂੰ ਆਧੁਨਿਕ ਰੰਗਤ ਦੇਣ ਲਈ ਕਾਫੀ ਪ੍ਰਭਾਵਸ਼ਾਲੀ ਰਹੇਗੀ। ਇਸ ਨਾਲ ਸਾਡੀਆਂ ਬੰਦਰਗਾਹਾਂ, ਏਅਰਪੋਰਟਸ, ਸੜਕਾਂ ਤੇ ਸਰਹੱਦਾਂ ਦੀ ਦਿੱਖ ਵੀ ਬਦਲੇਗੀ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …