11.7 C
Toronto
Tuesday, April 14, 2026
spot_img
Homeਜੀ.ਟੀ.ਏ. ਨਿਊਜ਼ਲਿਬਰਲਾਂ ਤੇ ਕੰਸਰਵੇਟਿਵਾਂ ਦਰਮਿਆਨ ਲੀਡ ਘਟੀ

ਲਿਬਰਲਾਂ ਤੇ ਕੰਸਰਵੇਟਿਵਾਂ ਦਰਮਿਆਨ ਲੀਡ ਘਟੀ

ਐਨਡੀਪੀ ਦੇ ਸਮਰਥਨ ‘ਚ ਵੀ ਆਈ ਗਿਰਾਵਟ : ਨੈਨੋਜ਼
ਓਟਵਾ/ਬਿਊਰੋ ਨਿਊਜ਼ : ਨੈਨੋਜ਼ ਰਿਸਰਚ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਫੈਡਰਲ ਲਿਬਰਲਾਂ ਤੇ ਕੰਸਰਵੇਟਿਵ ਪਾਰਟੀ ਦਰਮਿਆਨ ਜਿਹੜੀ ਲੀਡ ਸੀ ਉਹ ਕਾਫੀ ਘੱਟ ਗਈ ਹੈ। 20 ਫੀਸਦੀ ਅੰਕਾਂ ਨਾਲ ਜਿੱਥੇ ਕੰਸਰਵੇਟਿਵ ਪਾਰਟੀ ਅੱਗੇ ਚੱਲ ਰਹੀ ਸੀ ਉਹ ਫਾਸਲਾ ਹੁਣ 12 ਅੰਕਾਂ ਦੀ ਲੀਡ ਉੱਤੇ ਆ ਕੇ ਰੁਕ ਗਿਆ ਹੈ।
ਸਤੰਬਰ ਤੋਂ ਹੀ ਪਇਏਰ ਪੌਲੀਏਵਰ ਦੀ ਅਗਵਾਈ ਵਿੱਚ ਕੰਸਰਵੇਟਿਵਾਂ ਨੇ ਲਿਬਰਲਾਂ ਤੋਂ ਸੁਰੱਖਿਅਤ ਲੀਡ ਮੇਨਟੇਨ ਕੀਤੀ ਹੋਈ ਸੀ। ਇੱਕ ਮਹੀਨੇ ਪਹਿਲਾਂ ਤੱਕ ਇਹ ਵਕਫਾ 20 ਫੀਸਦੀ ਅੰਕਾਂ ਦਾ ਸੀ।
ਉਸ ਸਮੇਂ ਲਿਬਰਲਾਂ ਨੂੰ 23.8 ਫੀਸਦੀ ਸਮਰਥਨ ਹਾਸਲ ਹੋ ਰਿਹਾ ਸੀ ਜਦਕਿ ਕੰਸਰਵੇਟਿਵ 42.8 ਫੀਸਦੀ ਸਮਰਥਨ ਦਾ ਆਨੰਦ ਮਾਣ ਰਹੇ ਸਨ। ਪਰ ਨੈਨੋਜ਼ ਵੱਲੋਂ ਕਰਵਾਏ ਗਈ ਤਾਜ਼ਾ ਟਰੈਕਿੰਗ ਅਨੁਸਾਰ ਕੰਸਰਵੇਟਿਵ ਹੁਣ 38 ਫੀਸਦੀ ਦੇ ਨੇੜੇ ਤੇੜੇ ਹਨ ਜਦਕਿ ਲਿਬਰਲ ਹੁਣ 26 ਫੀਸਦੀ ਅੰਕਾਂ ਉੱਤੇ ਹਨ। ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ ਹੁਣ ਵਾਲੇ ਅੰਕੜਿਆਂ ਤੋਂ ਕੰਸਰਵੇਟਿਵਾਂ ਦੇ ਸਮਰਥਨ ਵਿੱਚ ਮਾਮੂਲੀ ਗਿਰਾਵਟ ਆਈ ਮਹਿਸੂਸ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਵੀ ਸਮਾਂ ਸੀ ਜਦੋਂ ਕੰਸਰਵੇਟਿਵ ਪਾਰਟੀ ਨੂੰ 43 ਫੀਸਦੀ ਸਮਰਥਨ ਹਾਸਲ ਹੋ ਰਿਹਾ ਸੀ ਪਰ ਸਾਰੇ ਜਾਣਦੇ ਸਨ ਕਿ ਉਹ ਐਨੀ ਵੱਡੀ ਲੀਡ ਨੂੰ ਬਰਕਰਾਰ ਨਹੀਂ ਰੱਖ ਪਾਊਣਗੇ। ਉਨ੍ਹਾਂ ਅੱਗੇ ਆਖਿਆ ਕਿ ਅਜੇ ਵੀ ਕੰਸਰਵੇਟਿਵ ਪਾਰਟੀ ਨੂੰ 12 ਅੰਕਾਂ ਦੀ ਲੀਡ ਹਾਸਲ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਉਹ ਇਸ ਲੀਡ ਨੂੰ ਬਰਕਰਾਰ ਰੱਖ ਪਾਉਣ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਤੇ ਕੀ ਇਹ 10 ਤੇ 12 ਅੰਕਾਂ ਦੀ ਲੀਡ ਹੁਣ ਨਰਮਲ ਗੱਲ ਬਣ ਗਈ ਹੈ।
ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਧਾਨ ਮੰਤਰੀ ਦੀ ਤਰਜੀਹ ਦੇ ਮਾਮਲੇ ਵਿੱਚ ਵੀ ਕੰਸਰਵੇਟਿਵਾਂ ਦੀ ਲੀਡ ਘਟੀ ਹੈ। ਮਾਰਚ ਦੇ ਸ਼ੁਰੂ ਵਿੱਚ ਪੌਲੀਏਵਰ ਟਰੂਡੋ ਦੇ 19.2 ਫੀਸਦੀ ਅੰਕੜਿਆਂ ਦੇ ਮੁਕਾਬਲੇ 36.9 ਫੀਸਦੀ ਨਾਲ ਅੱਗੇ ਚੱਲ ਰਹੇ ਸਨ। ਪਰ ਹੁਣ ਪੌਲੀਏਵਰ ਨੂੰ 33.4 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਟਰੂਡੋ 21.5 ਫੀਸਦੀ ਉੱਤੇ ਪਹੁੰਚ ਗਏ ਹਨ।
ਐਨਡੀਪੀ ਆਗੂ ਜਗਮੀਤ ਸਿੰਘ ਇੱਕ ਮਹੀਨੇ ਪਹਿਲਾਂ ਤੱਕ 17 ਫੀਸਦੀ ਉੱਤੇ ਚੱਲ ਰਹੇ ਸਨ ਜਦਕਿ ਹੁਣ ਉਨ੍ਹਾਂ ਦੀ ਮਕਬੂਲੀਅਤ 14.8 ਫੀ ਸਦੀ ਰਹਿ ਗਈ ਹੈ।

RELATED ARTICLES
POPULAR POSTS