2.9 C
Toronto
Thursday, November 6, 2025
spot_img
Homeਜੀ.ਟੀ.ਏ. ਨਿਊਜ਼ਕੰਸਰਵੇਟਿਵ ਪਾਰਟੀ ਨੇ ਨੈਨੋਜ਼ ਵੱਲੋਂ ਕੀਤੇ ਗਏ ਸਰਵੇਖਣ 'ਚ ਹਾਸਲ ਕੀਤੀ ਲੀਡ

ਕੰਸਰਵੇਟਿਵ ਪਾਰਟੀ ਨੇ ਨੈਨੋਜ਼ ਵੱਲੋਂ ਕੀਤੇ ਗਏ ਸਰਵੇਖਣ ‘ਚ ਹਾਸਲ ਕੀਤੀ ਲੀਡ

ਓਟਵਾ/ਬਿਊਰੋ ਨਿਊਜ਼ : ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਸੱਤਾਧਾਰੀ ਲਿਬਰਲਾਂ ਕੋਲੋਂ ਲੀਡ ਹਾਸਲ ਕਰ ਲਈ ਗਈ ਹੈ।
22 ਅਪ੍ਰੈਲ ਨੂੰ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਚਾਰ ਹਫਤਿਆਂ ਦੇ ਅਰਸੇ ਦੌਰਾਨ ਕੰਸਰਵੇਟਿਵਾਂ ਨੂੰ 4.3 ਫੀਸਦੀ ਅੰਕਾਂ ਦੀ ਚੜ੍ਹਾਈ ਹਾਸਲ ਹੋਈ ਤੇ ਇਸ ਸਮੇਂ ਉਨ੍ਹਾਂ ਨੂੰ 35.6 ਫੀਸਦੀ ਲੋਕਾਂ ਦਾ ਸਮਰਥਨ ਹਾਸਲ ਹੈ। ਦੂਜੇ ਪਾਸੇ ਲਿਬਰਲਾਂ ਦੇ ਸਮਰਥਨ ਵਿੱਚ 2.2 ਫੀਸਦੀ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਉਨ੍ਹਾਂ ਨੂੰ 30 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ। ਇਸ ਦੌਰਾਨ ਐਨਡੀਪੀ ਦੇ ਸਮਰਥਨ ਵਿੱਚ ਵੀ ਦੋ ਫੀਸਦੀ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪਾਰਟੀ 19.6 ਫੀਸਦੀ ਅੰਕਾਂ ਉੱਤੇ ਚੱਲ ਰਹੀ ਹੈ। ਗ੍ਰੀਨ ਪਾਰਟੀ ਦੇ ਸਮਰਥਨ ਵਿੱਚ 0.7 ਫੀਸਦੀ ਦਾ ਮਾਮੂਲੀ ਵਾਧਾ ਰਿਕਾਰਡ ਕੀਤਾ ਗਿਆ ਹੈ ਤੇ ਇਸ ਸਮੇਂ ਪਾਰਟੀ 5.5 ਫੀਸਦੀ ਸਮਰਥਨ ਹਾਸਲ ਕਰ ਰਹੀ ਹੈ। ਬਲਾਕ ਕਿਊਬਿਕੁਆ ਨੂੰ 5.4 ਫੀਸਦੀ ਤੇ ਪੀਪਲਜ ਪਾਰਟੀ ਨੂੰ 3.4 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ।
ਪੋਲਸਟਰ ਨਿੱਕ ਨੈਨੋਜ ਨੇ ਆਖਿਆ ਕਿ ਇੱਥੇ ਸਭ ਤੋਂ ਜ਼ਿਆਦਾ ਫਾਇਦਾ ਕੰਸਰਵੇਟਿਵਾਂ ਨੂੰ ਹੋਇਆ ਹੈ। ਨੈਨੋਜ਼ ਨੇ ਆਖਿਆ ਕਿ ਆਖਰੀ ਵਾਰੀ ਕੰਸਰਵੇਟਿਵਾਂ ਨੂੰ ਇਸ ਤਰ੍ਹਾਂ ਦਾ ਸਕਾਰਾਤਮਕ ਸਮਰਥਨ ਉਸ ਸਮੇਂ ਹਾਸਲ ਹੋਇਆ ਸੀ ਜਦੋਂ ਐਰਿਨ ਓਟੂਲ ਪਾਰਟੀ ਦੇ ਲੀਡਰ ਸਨ। ਇਸ ਸਮੇਂ ਕੰਸਰਵੇਟਿਵ ਪਾਰਟੀ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ। ਨੈਨੋ ਦਾ ਕਹਿਣਾ ਹੈ ਕਿ ਆਗੂ ਵਾਲੀਆਂ ਪਾਰਟੀਆਂ ਨਾਲੋਂ ਬਿਨਾਂ ਆਗੂ ਵਾਲੀਆਂ ਪਾਰਟੀਆਂ ਜ਼ਿਆਦਾ ਹਰਮਨ ਪਿਆਰੀਆਂ ਹੋ ਜਾਂਦੀਆਂ ਹਨ।

 

RELATED ARTICLES
POPULAR POSTS