7.1 C
Toronto
Thursday, October 30, 2025
spot_img
Homeਜੀ.ਟੀ.ਏ. ਨਿਊਜ਼ਫੋਰਡ ਦਾ ਟੀਚਰਜ਼ ਯੂਨੀਅਨਾਂ ਨਾਲ ਚੱਲ ਰਿਹਾ ਕਲੇਸ਼

ਫੋਰਡ ਦਾ ਟੀਚਰਜ਼ ਯੂਨੀਅਨਾਂ ਨਾਲ ਚੱਲ ਰਿਹਾ ਕਲੇਸ਼

ਕਿਹਾ – ਟੀਚਰਜ਼ ਯੂਨੀਅਨਾਂ ਦੀ ਸਲਾਹ ਲੈਣ ਦੀ ਲੋੜ ਨਹੀਂ
ਓਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਸਕੂਲਾਂ ਦੀਆਂ ਟੀਚਰਜ਼ ਯੂਨੀਅਨਾਂ ਨਾਲ ਕਲੇਸ਼ ਚੱਲ ਰਿਹਾ ਹੈ। ਇਸਦੇ ਚੱਲਦਿਆਂ ਡੱਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ ਮਾਹਿਰਾਂ ਦੇ ਉੱਤੋਂ ਦੀ ਟੀਚਰਜ਼ ਯੂਨੀਅਨਾਂ ਦੀ ਸਲਾਹ ਲੈਣ ਦੀ ਕੋਈ ਲੋੜ ਨਹੀਂ। ਸਿੱਖਿਆ ਮੰਤਰੀ ਸਟੀਫਲ ਲਿਚੇ ਨਾਲ ਟੋਰਾਂਟੋ ਦੇ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਫੋਰਡ ਨੇ ਇਹ ਗੱਲ ਆਖੀ।
ਜ਼ਿਕਰਯੋਗ ਹੈ ਕਿ 31 ਅਗਸਤ ਨੂੰ ਉਨਟਾਰੀਓ ਦੀਆਂ ਚਾਰ ਟੀਚਰ ਯੂਨੀਅਨਾਂ, ਜਿਨ੍ਹਾਂ ਵਿੱਚ ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, ਦੀ ਉਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ, ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਉਨਟਾਰੀਓ ਤੇ ਦੀ ਐਸੋਸੀਏਸ਼ਨ ਡੈਸ ਐਨਸੈਗਨੈਂਨਟੇਸ ਐਟ ਡੈਸ ਐਨਸੈਗਨੈਂਨਟੇਸ ਫਰੈਂਕੋ ਓਨਟਾਰੀਅਨਜ਼ ਸ਼ਾਮਲ ਹਨ, ਵੱਲੋਂ ਲੇਬਰ ਬੋਰਡ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਆਖਿਆ ਗਿਆ ਸੀ ਕਿ ਉਨਟਾਰੀਓ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨ ਵਿੱਚ ਅਸਫਲ ਰਹੀ ਹੈ। ਚਾਰ ਮੁੱਖ ਟੀਚਰ ਯੂਨੀਅਨਾਂ ਤੇ ਫੋਰਡ ਸਰਕਾਰ ਦਰਮਿਆਨ ਚੱਲ ਰਹੀ ਖਿੱਚੋਤਾਣ ਵਿੱਚ ਇਹ ਤਾਜ਼ਾ ਕੜੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਟੀਚਰਜ਼ ਯੂਨੀਅਨਾਂ ਸਿਆਸਤ ਖੇਡ ਰਹੀਆਂ ਹਨ।

RELATED ARTICLES
POPULAR POSTS