Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਦੇ ਬਾਰ ਤੇ ਰੈਸਟੋਰੈਂਟਾਂ ‘ਤੇ ਪਾਬੰਦੀਆਂ ਸਖਤ

ਟੋਰਾਂਟੋ ਦੇ ਬਾਰ ਤੇ ਰੈਸਟੋਰੈਂਟਾਂ ‘ਤੇ ਪਾਬੰਦੀਆਂ ਸਖਤ

ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਪਾਈ ਵੋਟ
ਟੋਰਾਂਟੋ/ਬਿਊਰੋ ਨਿਊਜ਼ : ਬਾਰ ਤੇ ਰੈਸਟੋਰੈਂਟਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਕਈ ਨਵੇਂ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਨ੍ਹਾਂ ਬਾਰ ਤੇ ਰੈਸਟੋਰੈਂਟਾਂ ਉੱਤੇ ਨਵੇਂ ਮਾਪਦੰਡ ਲਾਗੂ ਕਰਨ ਲਈ ਬੋਰਡ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ।
ਇਸ ਦੌਰਾਨ ਲੋਕਾਂ ਦੇ ਇੱਕਠ ਦੀ ਹੱਦ 100 ਤੋਂ ਘਟਾ ਕੇ 75 ਕਰ ਦਿੱਤੀ ਗਈ ਹੈ ਤੇ ਹੁਣ ਇੱਕ ਟੇਬਲ ਉੱਤੇ 10 ਦੀ ਥਾਂ ਉੱਤੇ ਛੇ ਲੋਕ ਹੀ ਇੱਕ ਵਾਰੀ ਵਿੱਚ ਬੈਠ ਸਕਣਗੇ। ਇਸ ਤੋਂ ਇਲਾਵਾ, ਟੇਬਲ ਉੱਤੇ ਮੌਜੂਦ ਹਰ ਵਿਅਕਤੀ ਨੂੰ ਕਾਂਟੈਕਟ ਟਰੇਸਿੰਗ ਵਜੋਂ ਆਪਣੀ ਨਿਜੀ ਜਾਣਕਾਰੀ ਇੰਪਲੌਈ ਕੋਲ ਛੱਡਣੀ ਹੋਵੇਗੀ।
ਮੇਅਰ ਜੌਹਨ ਟੋਰੀ ਨੇ ਆਖਿਆ ਕਿ ਇਹ ਮੁਸ਼ਕਲ ਫੈਸਲਾ ਹੈ ਪਰ ਲੋਕਾਂ ਨੂੰ ਸਿਹਤਮੰਦ ਰੱਖਣ ਤੇ ਆਰਥਿਕ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਵੀ ਹੈ। ਮੇਅਰ ਨੇ ਆਖਿਆ ਕਿ ਅਸੀਂ ਉਹੀ ਕੁੱਝ ਕਰ ਰਹੇ ਹਾਂ ਜੋ ਠੀਕ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਜਿਹੜੇ ਨਤੀਜੇ ਨਿਕਲਦੇ ਹਨ ਉਨ੍ਹਾਂ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ। ਇਨ੍ਹਾਂ ਨਵੀਆਂ ਪਾਬੰਦੀਆਂ ਨੂੰ ਕਦੋਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …