Breaking News
Home / ਜੀ.ਟੀ.ਏ. ਨਿਊਜ਼ / ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਅੱਧੀ ਰਾਤ ਤੱਕ ਬਿੱਲਾਂ ‘ਤੇ ਬਹਿਸ ਕਰਨਗੇ ਐਮਪੀਜ਼

ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਅੱਧੀ ਰਾਤ ਤੱਕ ਬਿੱਲਾਂ ‘ਤੇ ਬਹਿਸ ਕਰਨਗੇ ਐਮਪੀਜ਼

ਓਟਵਾ/ਬਿਊਰੋ ਨਿਊਜ਼ : ਜੂਨ ਦੇ ਅੰਤ ਵਿੱਚ ਹਾਊਸ ਦੀ ਕਾਰਵਾਈ ਬੰਦ ਹੋਣ ਤੋਂ ਪਹਿਲਾਂ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਐਮਪੀਜ਼ ਬਿੱਲਾਂ ਉੱਤੇ ਰਾਤ ਤੱਕ ਬਹਿਸ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਫੈਡਰਲ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਜਿੰਨੇ ਵੱਧ ਤੋਂ ਵੱਧ ਹੋ ਸਕਣ ਬਿੱਲ ਪਾਸ ਕਰਨੇ ਚਾਹੁੰਦੀ ਹੈ।
ਬੁੱਧਵਾਰ ਨੂੰ ਸਰਕਾਰ ਦੇ ਹਾਊਸ ਲੀਡਰ ਮਾਰਕ ਹਾਲੈਂਡ ਨੇ ਐਲਾਨ ਕੀਤਾ ਕਿ ਹਾਊਸ ਆਫ ਕਾਮਨਜ਼ ਹੁਣ ਤੋਂ ਰੋਜ਼ਾਨਾ ਰਾਤ ਤੱਕ ਕੰਮ ਕਰੇਗਾ।
ਜ਼ਿਕਰਯੋਗ ਹੈ ਕਿ 23 ਜੂਨ ਤੋਂ ਦੋ ਮਹੀਨੇ ਦੀਆਂ ਛੁੱਟੀਆਂ ਲਈ ਹਾਊਸ ਦੀ ਕਾਰਵਾਈ ਖਾਰਜ ਕਰ ਦਿੱਤੀ ਜਾਵੇਗੀ।
ਹਾਊਸ ਦੇ ਸਿਟਿੰਗ ਸਬੰਧੀ ਘੰਟਿਆਂ ਵਿੱਚ ਵਾਧੇ ਲਈ ਨਵੰਬਰ ਵਿੱਚ ਮਤਾ ਪਾਸ ਕੀਤਾ ਗਿਆ ਸੀ ਤੇ ਹੁਣ ਐਮਪੀਜ਼ ਨੂੰ ਤਿੰਨ ਹਫਤਿਆਂ ਲਈ ਰਾਤ ਤੱਕ ਕਈ ਬਿੱਲਾਂ ਉੱਤੇ ਚਰਚਾ ਕਰਨੀ ਹੋਵੇਗੀ। ਹਾਲੈਂਡ ਨੇ ਆਖਿਆ ਕਿ ਐਮਪੀਜ਼ ਦੇ ਛੁੱਟੀਆਂ ਉੱਤੇ ਜਾਣ ਤੋਂ ਪਹਿਲਾਂ ਲਿਬਰਲ ਸਰਕਾਰ ਚਾਹੁੰਦੀ ਹੈ ਕਿ ਕਈ ਅਹਿਮ ਬਿੱਲਾਂ ਜਿਵੇਂ ਕਿ ਬਜਟ ਲਾਗੂ ਕਰਨ ਸਬੰਧੀ ਬਿੱਲ, ਵਿਦੇਸ਼ ਨੀਤੀ ਉੱਤੇ ਕੇਂਦਰਿਤ ਬਿੱਲ, ਆਨਲਾਈਨ ਨਿਊਜ਼ ਤੇ ਡਿਸਐਬਿਲਿਟੀ ਬੈਨੇਫਿਟ ਬਿੱਲ ਆਦਿ ਉੱਤੇ ਚਰਚਾ ਹੋ ਸਕੇ ਤੇ ਇਨ੍ਹਾਂ ਨੂੰ ਪਾਸ ਕਰਵਾਇਆ ਜਾ ਸਕੇ।
ਹਾਲੈਂਡ ਨੇ ਇਹ ਦੋਸ਼ ਵੀ ਲਾਇਆ ਕਿ ਕੰਸਰਵੇਟਿਵਾਂ ਵੱਲੋਂ ਅੜਿੱਕੇ ਪਾਏ ਜਾਣ ਕਾਰਨ ਵੀ ਇਹ ਫੈਸਲਾ ਕਰਨਾ ਪਿਆ ਹੈ। ਹਾਲੈਂਡ ਨੇ ਇਹ ਵੀ ਆਖਿਆ ਕਿ ਇੱਕ ਇੱਕ ਬਿੱਲ ਉੱਤੇ ਕੰਸਰਵੇਟਿਵ ਜਾਣਬੁੱਝ ਕੇ ਵਾਧੂ ਸਮਾਂ ਲਾਉਂਦੇ ਹਨ ਤਾਂ ਕਿ ਹਾਊਸ ਦੀ ਕਾਰਵਾਈ ਲਮਕ ਜਾਵੇ।
ਇਸ ਉੱਤੇ ਹਾਲੈਂਡ ਦੇ ਹਮਰੁਤਬਾ ਕੰਸਰਵੇਟਿਵ ਅਧਿਕਾਰੀ ਐਂਡਰਿਊ ਸ਼ੀਅਰ ਨੇ ਆਖਿਆ ਕਿ ਲਿਬਰਲ ਆਪਣੇ ਵੱਧ ਖਰਚਿਆਂ, ਵੱਧ ਲਾਗਤ, ਮਹਿੰਗਾਈ, ਵੱਧ ਵਿਆਜ਼ ਦਰਾਂ ਤੇ ਵੱਧ ਕ੍ਰਾਈਮ ਵਾਲੇ ਏਜੰਡੇ ਨੂੰ ਤੇਜ਼ੀ ਨਾਲ ਹਾਊਸ ਆਫ ਕਾਮਨਜ਼ ਵਿੱਚੋਂ ਪਾਸ ਕਰਵਾਉਣਾ ਚਾਹੁੰਦੇ ਹਨ। ਇਸ ਲਈ ਅਜਿਹੀਆਂ ਗੜਬੜਾਂ ਜਿਸ ਵੀ ਬਿੱਲ ਵਿੱਚ ਨਜ਼ਰ ਆਉਣਗੀਆਂ ਉਸ ਉੱਤੇ ਤਾਂ ਅਸੀਂ ਟਾਈਮ ਲਾਵਾਂਗੇ ਹੀ। ਅਸੀਂ ਆਪਣਾ ਕੰਮ ਕਰਾਂਗੇ। ਸਾਨੂੰ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਅਸੀਂ ਉਸ ਨੂੰ ਪੂਰਾ ਕਰਕੇ ਰਹਾਂਗੇ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …