-16.5 C
Toronto
Tuesday, February 24, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਸਿਟੀ ਨੇ 2022-26 ਦੇ ਕਾਰਜਕਾਲ ਲਈ ਨਿਯੁਕਤ ਕੀਤੇ ਵਾਧੂ ਰੀਜਨਲ ਕੌਂਸਲਰ

ਬਰੈਂਪਟਨ ਸਿਟੀ ਨੇ 2022-26 ਦੇ ਕਾਰਜਕਾਲ ਲਈ ਨਿਯੁਕਤ ਕੀਤੇ ਵਾਧੂ ਰੀਜਨਲ ਕੌਂਸਲਰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਾਰਡ 1 ਤੇ 5 ਤੋਂ ਰੋਵੀਨਾ ਸੈਂਟੋਸ, ਵਾਰਡ 3 ਤੇ 4 ਤੋਂ ਡੈਨਿਸ ਕੀਨਨ, ਵਾਰਡ 2 ਤੇ 6 ਤੋਂ ਨਵਜੀਤ ਕੌਰ ਬਰਾੜ ਨੂੰ ਪੀਲ ਰੀਜਨਲ ਕੌਂਸਲ ਲਈ ਬਰੈਂਪਟਨ ਤੋਂ ਵਾਧੂ ਰੀਜਨਲ ਕੌਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ 2022 ਤੋਂ 2026 ਦੇ ਕਾਰਜਕਾਲ ਲਈ ਆਪਣੇ ਅਹੁਦੇ ਉੱਤੇ ਰਹਿਣਗੇ।
ਕੌਂਸਲਰ ਸੈਂਟੋਸ, ਕੀਨਨ ਤੇ ਬਰਾੜ ਦੇ ਨਾਲ ਨਾਲ ਸਿਟੀ ਦੇ ਚੁਣੇ ਹੋਏ ਰੀਜਨਲ ਕੌਂਸਲਰ 17 ਨਵੰਬਰ ਨੂੰ ਸਵੇਰੇ 9:30 ਵਜੇ ਪੀਲ ਰੀਜਨਲ ਕੌਂਸਲ ਦੀ ਮੀਟਿੰਗ ਵਿੱਚ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ। ਪੀਲ ਰੀਜਨ ਨੇ ਬਾਇ ਲਾਅ 83-2020 ਵਿੱਚ ਤਬਦੀਲੀ ਕਰਕੇ ਸਿਟੀ ਆਫ ਬਰੈਂਪਟਨ ਲਈ ਨੌਂ ਹੋਰ ਰੀਜਨਲ ਕੌਂਸਲਰਜ ਨਿਯੁਕਤ ਕੀਤੇ ਹਨ। ਇਨ੍ਹਾਂ ਨੌਂ ਰੀਜਨਲ ਕੌਂਸਲਰਜ ਵਿੱਚ ਮੇਅਰ, ਪੰਜ ਚੁਣੇ ਹੋਏ ਰੀਜਨਲ ਕੌਂਸਲਰ, ਬਰੈਂਪਟਨ ਸਿਟੀ ਕੌਂਸਲ ਵੱਲੋਂ ਤਿੰਨ ਚੁਣੇ ਹੋਏ ਸਿਟੀ ਕੌਂਸਲਰਜ ਦੀ ਰੀਜਨਲ ਕੌਂਸਲਰਜ ਵਜੋਂ ਚੋਣ। ਮਿਊਂਸਪਲ ਚੋਣਾਂ ਤੋਂ ਬਾਅਦ ਚੁਣੇ ਗਏ ਪੰਜ ਸਿਟੀ ਕੌਂਸਲਰਜ ਵਿੱਚੋਂ ਸਿਟੀ ਕਾਊਂਸਲ ਵੱਲੋਂ ਵਾਧੂ ਰੀਜਨਲ ਕੌਂਸਲਰ ਨਿਯੁਕਤ ਕੀਤੇ ਗਏ ਹਨ। ਇਹ ਵਿਅਕਤੀ ਸਿਟੀ ਤੇ ਰੀਜਨਲ ਕੌਂਸਲ ਦੇ ਮੈਂਬਰਾਂ ਵਜੋਂ ਸੇਵਾ ਨਿਭਾਉਣਗੇ।

 

RELATED ARTICLES
POPULAR POSTS