ਪੀਲ/ਬਿਊਰੋ ਨਿਊਜ਼ : ਸੈਂਟਰਲ ਰੌਬਰੀ ਬਿਊਰੋ ਦੇ ਜਾਂਚ ਕਰਤਾਵਾਂ ਨੇ ਦੋ ਬੈਂਕ ਡਕੈਤੀਆਂ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਲੰਘੀ 16 ਅਕਤੂਬਰ ਨੂੰ ਕਰੀਬ 2.30 ਵਜੇ ਇਕ ਸ਼ੱਕੀ ਵਿਅਕਤੀ ਮੈਕਲਾਗਲਿਨਲ ਰੋਡ, ਬਰੈਂਪਟਨ ‘ਤੇ ਇਕ ਫਾਈਨੈਂਸ਼ੀਅਲ ਸੰਸਥਾ ਵਿਚ ਦਾਖਲ ਹੋਇਆ। ਉਸ ਨੇ ਕੈਸ਼ੀਅਰ ਦੇ ਕੋਲ ਜਾ ਕੇ ਹੱਥ ਨਾਲ ਲਿਖਿਆ ਇਕ ਕਾਗਜ਼ ਦੇ ਕੇ ਪੈਸੇ ਮੰਗੇ। ਕੈਸ਼ੀਅਰ ਨੇ ਡਰਦੇ ਹੋਏ ਉਸ ਨੂੰ ਡਾਲਰ ਫੜਾ ਦਿੱਤੇ। ਉਸ ਤੋਂ ਬਾਅਦ ਉਹ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ। ਉਹ ਵਿਅਕਤੀ 21 ਅਕਤੂਬਰ ਨੂੰ ਫਿਰ ਹਾਈਵੇ 50, ਬਰੈਂਪਟਨ ਵਿਚ ਇਕ ਫਾਈਨੈਂਸ਼ੀਅਲ ਸੰਸਥਾ ਵਿਚ ਦਾਖਲ ਹੋ ਗਿਆ। ਉਸ ਨੇ ਇਕ ਕਾਗਜ਼ ਫੜਾਉਂਦੇ ਹੋਏ ਕੈਸ਼ੀਅਰ ਕੋਲੋਂ ਪੈਸੇ ਮੰਗੇ। ਕੈਸ਼ੀਅਰ ਨੇ ਵੀ ਉਸ ਨੂੰ ਡਾਲਰ ਫੜਾ ਦਿੱਤੇ। ਲੰਮੀ ਜਾਂਚ ਤੋਂ ਬਾਅਦ ਆਰੋਪੀ ਦੀ ਪਹਿਚਾਣ ਹੋ ਗਈ ਅਤੇ ਉਹ ਬਰੈਂਪਟਨ ਨਿਵਾਸੀ 25 ਸਾਲ ਦਾ ਗੌਰਵ ਜੱਸਲ ਨਿਕਲਿਆ। ਉਸ ਨੂੰ ਉਨਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਕੀਤਾ ਗਿਆ ਅਤੇ ਉਸਦੀ ਜ਼ਮਾਨਤ ਦੀ ਸੁਣਵਾਈ ਵੀ ਹੋਈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਆਰੋਪੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ 905-453-2121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …