ਟੋਰਾਂਟੋ/ਬਿਊਰੋ ਨਿਊਜ਼ : ਹਰ ਦਿਨ ਰੋਇਲ ਕੈਨੇਡੀਅਨ ਮਾਊਂਟਿੰਡ ਪੁਲਿਸ ਅਮਰੀਕਾ-ਕੈਨੇਡਾ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ। ਲੰਘੇ ਸ਼ਨੀਵਾਰ ਨੂੰ ਵੀ ਆਰਸੀਐਮਪੀ ਨੇ ਹੈਮਿੰਗ ਫੋਰਡ, ਕਿਊਬਿਕ ਵਿਚ ਇਕ ਸੀਰੀਆਈ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਫੜਿਆ ਜੋ ਸਰਹੱਦ ਪਾਰ ਕਰਕੇ ਕੈਨੇਡਾ ਆਏ ਸਨ ਅਤੇ ਉਹਨਾਂ ਨੇ ਹੁਣ ਰਿਫਿਊਜ਼ੀ ਦੇ ਤੌਰ ‘ਤੇ ਸ਼ਰਨ ਮੰਗੀ ਹੈ। ਚਾਰ ਦਿਨਾਂ ਬਾਅਦ ਹੀ ਆਰਸੀਐਮਪੀ ਨੇ ਨਿਊਯਾਰਕ ਤੋਂ ਭਾਰੀ ਬਰਫਬਾਰੀ ਦੌਰਾਨ ਇਕ ਮਹਿਲਾ ਅਤੇ ਇਕ ਬੱਚੇ ਨੂੰ ਸਰਹੱਦ ਪਾਰ ਕਰਦੇ ਹੋਏ ਫੜਿਆ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਲੰਘੇ ਮਹੀਨਿਆਂ ਵਿਚ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਜਨਵਰੀ ਵਿਚ ਹੀ 450 ਤੋਂ ਜ਼ਿਆਦਾ ਲੋਕਾਂ ਨੇ ਰਿਫਿਊਜ਼ੀ ਪਨਾਹ ਮੰਗੀ ਹੈ। ਬੀਸੀ ਅਤੇ ਮੈਨੀਟੋਬਾ ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲੰਘੇ ਸ਼ਨੀਵਾਰ ਨੂੰ ਹੀ 21 ਵਿਅਕਤੀਆਂ ਨੇ ਸ਼ਰਨ ਮੰਗੀ ਹੈ ਅਤੇ ਵੀਕਐਂਡ ‘ਤੇ 22 ਹੋਰ ਵਿਅਕਤੀਆਂ ਨੂੰ ਫੜਿਆ ਗਿਆ ਹੈ। ਕੈਨੇਡਾ ਅਮਰੀਕਾ ਤੋਂ ਟਰੰਪ ਵੈਨ ਤੋਂ ਬਾਅਦ ਆਉਣ ਵਾਲੇ ਲੋਕਾਂ ਦਾ ਸਵਾਗਤ ਕਰ ਰਿਹਾ ਹੈ। ਪਰ ਲੋਕ ਬਿਨਾ ਦੱਸਿਆਂ ਕੈਨੇਡਾ ਵਿਚ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਨਵੇਂ ਇਮੀਗਰੇਸ਼ਨ ਐਂਡ ਰਿਫਿਊਜ਼ੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਉਹਨਾਂ ਨੂੰ ਰਿਫਿਊਜ਼ੀ ਦੇ ਤੌਰ ‘ਤੇ ਅਪਲਾਈ ਕਰਨਾ ਹੁੰਦਾ ਹੈ। ਦੂਜੇ ਪਾਸੇ ਕਿਊਬਿਕ ਦੇ ਪ੍ਰੀਮੀਅਰ ਫਿਲਿਪ ਕੁਲੀਆਡ ਨੇ ਆਖਿਆ ਕਿ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਦਾਖਲਾ ਗੈਰਕਾਨੂੰਨੀ ਹੀ ਰਹੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …