Breaking News
Home / ਜੀ.ਟੀ.ਏ. ਨਿਊਜ਼ / ਵੱਡੇ ਬੈਂਕਾਂ ਤੇ ਇੰਸੋਰੈਂਸ ਕੰਪਨੀਆਂ ਤੋਂ ਵੱਧ ਟੈਕਸ ਵਸੂਲੇਗੀ ਲਿਬਰਲ ਸਰਕਾਰ

ਵੱਡੇ ਬੈਂਕਾਂ ਤੇ ਇੰਸੋਰੈਂਸ ਕੰਪਨੀਆਂ ਤੋਂ ਵੱਧ ਟੈਕਸ ਵਸੂਲੇਗੀ ਲਿਬਰਲ ਸਰਕਾਰ

ਓਟਵਾ/ਬਿਊਰੋ ਨਿਊਜ਼ : ਮਹਾਂਮਾਰੀ ਦੌਰਾਨ ਵੱਡੇ ਮੁਨਾਫੇ ਕਮਾਉਣ ਵਾਲੇ ਵੱਡੇ ਬੈਂਕਾਂ ਤੋਂ ਫੈਡਰਲ ਬਜਟ ਵਿੱਚ ਵਾਧੂ ਟੈਕਸ ਵਸੂਲਿਆ ਜਾਵੇਗਾ।
ਆਪਣੀ ਆਮਦਨ ਦਾ ਖੁਲਾਸਾ ਕਰਨ ਲਈ ਇਨ੍ਹਾਂ ਬੈਂਕਾਂ ਨੂੰ ਆਖਿਆ ਗਿਆ ਹੈ ਤੇ ਵੱਡੇ ਚਾਰਟਰਡ ਬੈਂਕ ਤੇ ਵੱਡੀਆਂ ਇੰਸੋਰੈਂਸ ਕੰਪਨੀਆਂ ਨਵੇਂ ਮਾਪਦੰਡਾਂ ਨੂੰ ਅਪਨਾਉਣ ਦੀ ਤਿਆਰੀ ਕਰ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੇ ਕਾਰਪੋਰੇਟ ਇਨਕਮ ਟੈਕਸ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੂੰ ਹੋਰ ਕਿੰਨੀ ਰਕਮ ਵੱਧ ਅਦਾ ਕਰਨੀ ਹੋਵੇਗੀ ਇਸ ਦਾ ਖੁਲਾਸਾ ਬਜਟ ਵਿੱਚ ਕੀਤਾ ਜਾਵੇਗਾ। 2021 ਦੇ ਇਲੈਕਸ਼ਨ ਪਲੇਟਫਾਰਮ ਵਿੱਚ ਲਿਬਰਲਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਬੈਂਕਾਂ ਉੱਤੇ ਤਿੰਨ ਫੀਸਦੀ ਵਾਧੂ ਟੈਕਸ ਵਸੂਲਣਗੇ। ਇਸ ਦੇ ਨਾਲ ਹੀ ਹਰ ਸਾਲ ਇੱਕ ਬਿਲੀਅਨ ਡਾਲਰ ਤੋਂ ਵੱਧ ਕਮਾਉਣ ਵਾਲੇ ਇੰਸੋਰੈਂਸ ਤੋਂ ਵੀ ਇਹ ਵਾਧੂ ਟੈਕਸ ਵਸੂਲਿਆ ਜਾਵੇਗਾ। ਵਿੱਤੀ ਸੰਸਥਾਵਾਂ ਉੱਤੇ ਟੈਕਸ ਲਾਉਣ ਦੀ ਇਹ ਗੱਲ ਕੁੱਝ ਹਫਤੇ ਪਹਿਲਾਂ ਹੋਈ ਲਿਬਰਲ-ਐਨਡੀਪੀ ਡੀਲ ਵਿੱਚ ਵੀ ਕੀਤੀ ਗਈ ਹੈ। ਦੋਵੇਂ ਪਾਰਟੀਆਂ ਇਹ ਸੰਕੇਤ ਦੇ ਚੁੱਕੀਆਂ ਹਨ ਕਿ ਉਹ ਮਹਾਂਮਾਰੀ ਦੌਰਾਨ ਲਾਹਾ ਖੱਟਣ ਵਾਲਿਆਂ ਤੋਂ ਟੈਕਸ ਵਸੂਲਣਗੀਆਂ। ਲਿਬਰਲਾਂ ਦੇ ਅੰਦਾਜੇ ਮੁਤਾਬਕ ਤਿੰਨ ਫੀ ਸਦੀ ਦੇ ਇਸ ਵਾਧੂ ਟੈਕਸ ਨਾਲ ਸਾਲ ਦੇ 1.2 ਬਿਲੀਅਨ ਡਾਲਰ ਇੱਕਠੇ ਹੋਣਗੇ ਤੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਇਹ ਰਕਮ 3.6 ਬਿਲੀਅਨ ਡਾਲਰ ਹੋ ਜਾਵੇਗੀ। ਤਿੰਨ ਸਾਲਾਂ ਲਈ ਕੀਤੀ ਗਈ ਡੀਲ ਤਹਿਤ ਐਨਡੀਪੀ ਵੱਲੋਂ ਲਿਬਰਲਾਂ ਨੂੰ 2022 ਦੇ ਬਜਟ ਵਿੱਚ ਆਪਣੀ ਇਹ ਸ਼ਰਤ ਪੂਰੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …