Breaking News
Home / ਜੀ.ਟੀ.ਏ. ਨਿਊਜ਼ / ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਤੋਂ ਨਾਰਾਜ਼ ਹਨ ਕੈਨੇਡੀਅਨ : ਟਰੂਡੋ

ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਤੋਂ ਨਾਰਾਜ਼ ਹਨ ਕੈਨੇਡੀਅਨ : ਟਰੂਡੋ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇੱਕ ਵਾਰੀ ਫਿਰ ਤੋਂ ਨਵੀਆਂ ਪਾਬੰਦੀਆਂ ਲੱਗਣ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਰਜਰੀਜ਼ ਨੂੰ ਮੁਲਤਵੀ ਕੀਤੇ ਜਾਣ ਦਰਮਿਆਨ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਤੋਂ ਕੈਨੇਡੀਅਨ ਖਫਾ ਹਨ। ਟਰੂਡੋ ਨੇ ਆਖਿਆ ਕਿ ਓਮਾਈਕ੍ਰੌਨ ਵੇਰੀਐਂਟ ਆਉਣ ਤੋਂ ਬਾਅਦ ਪਿਛਲੇ ਕੁੱਝ ਹਫਤਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਕਾਰਨ ਹੈਲਥ ਕੇਅਰ ਸੈਕਟਰਜ ਤੇ ਟੈਸਟਿੰਗ ਫੈਸਿਲਿਟੀਜ਼ ਉੱਤੇ ਭਾਰ ਘਟਾਉਣ ਲਈ ਪਾਬੰਦੀਆਂ ਦਾ ਨਵਾਂ ਦੌਰ ਮੁੜ ਆ ਗਿਆ ਹੈ। ਉਨ੍ਹਾਂ ਆਖਿਆ ਕਿ ਕਈ ਮਹੀਨਿਆਂ ਤੋਂ ਸਿਆਸਤਦਾਨਾਂ ਤੋਂ ਲੈ ਕੇ ਪਬਲਿਕ ਹੈਲਥ ਅਧਿਕਾਰੀਆਂ ਤੱਕ ਕੈਨੇਡੀਅਨਜ਼ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਦੇ ਰਹੇ ਹਨ। ਇਸ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਕੈਂਪੇਨ ਚਲਾਈਆਂ ਗਈਆਂ, ਲੋਕਾਂ ਨੂੰ ਸਿੱਖਿਅਤ ਕਰਨ ਲਈ ਹਰ ਹੀਲਾ ਵਰਤਿਆ ਗਿਆ, ਲੋਕਾਂ ਦੀ ਹੌਸਲਾ ਅਫਜਾਈ ਕੀਤੀ ਗਈ, ਵੈਕਸੀਨੇਸ਼ਨ ਦਾ ਸਬੂਤ ਲਾਜ਼ਮੀ ਕੀਤਾ ਗਿਆ। ਪਰ ਇਸ ਸਭ ਦੇ ਬਾਵਜੂਦ ਅਜੇ ਤੱਕ ਸਾਰੇ ਕੈਨੇਡੀਅਨਜ਼ ਵੱਲੋਂ ਟੀਕਾਕਰਣ ਨਹੀਂ ਕਰਵਾਇਆ ਗਿਆ ਹੈ। ਤਾਜਾ ਫੈਡਰਲ ਅੰਕੜਿਆਂ ਅਨੁਸਾਰ 12 ਸਾਲ ਤੋਂ ਵੱਧ ਉਮਰ ਦੇ 87 ਫੀਸਦੀ ਕੈਨੇਡੀਅਨਜ਼ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ।
‘140 ਮਿਲੀਅਨ ਰੈਪਿਡ ਟੈਸਟ ਤੇ ਵੈਕਸੀਨ ਦੀਆਂ ਵਾਧੂ ਡੋਜ ਸਾਰਿਆਂ ਲਈ ਹੋਣਗੀਆਂ ਉਪਲਬਧ’
ਓਟਵਾ : ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਮਹੀਨੇ ਦੇ ਅੰਤ ਤੱਕ ਯੋਗ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀਆਂ ਵਾਧੂ ਡੋਜ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ 140 ਮਿਲੀਅਨ ਵਾਧੂ ਰੈਪਿਡ ਟੈਸਟਸ ਵੀ ਉਪਲਬਧ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਪ੍ਰੋਵਿੰਸਾਂ ਤੇ ਟੈਰੇਟਰੀਜ ਵੱਲੋਂ 35 ਮਿਲੀਅਨ ਰੈਪਿਡ ਟੈਸਟਸ ਦੀ ਕੀਤੀ ਗਈ ਮੰਗ ਨੂੰ ਫੈਡਰਲ ਸਰਕਾਰ ਵੱਲੋਂ ਚਾਰ ਗੁਣਾਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ 140 ਮਿਲੀਅਨ ਰੈਪਿਡ ਟੈਸਟ ਲੋੜ ਪੈਣ ਉੱਤੇ ਦੇਸ਼ ਭਰ ਦੇ ਹਰੇਕ ਵਿਅਕਤੀ ਲਈ ਹਫਤੇ ਵਿੱਚ ਇੱਕ ਵਾਰੀ ਇੱਕ ਮਹੀਨੇ ਲਈ ਕਰਨ ਲਈ ਕਾਫੀ ਹਨ। ਉਨ੍ਹਾਂ ਆਖਿਆ ਕਿ ਇਹ ਟੈਸਟ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਵੰਡ ਦਿੱਤੇ ਜਾਣਗੇ।

ਟੋਰਾਂਟੋ ਸਿਟੀ ਨੇ ਵੈਕਸੀਨੇਸ਼ਨ ਨਾ ਕਰਵਾਉਣ
ਵਾਲੇ 461 ਮੁਲਾਜ਼ਮਾਂ ਦੀ ਕੀਤੀ ਛੁੱਟੀ
ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਵੱਲੋਂ ਆਪਣੇ ਉਨ੍ਹਾਂ 461 ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਗਈ ਹੈ ਜਿਨ੍ਹਾਂ ਨੇ 2 ਜਨਵਰੀ ਤੱਕ ਦੀ ਮਿਥੀ ਹੋਈ ਡੈੱਡਲਾਈਨ ਤੱਕ ਵੈਕਸੀਨੇਸ਼ਨ ਨਹੀਂ ਸੀ ਕਰਵਾਈ। ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਨੇ ਕੋਵਿਡ-19 ਵੈਕਸ਼ੀਨ ਦੀ ਕੋਈ ਡੋਜ਼ ਨਹੀਂ ਸੀ ਲਵਾਈ ਤੇ ਨਾ ਹੀ ਆਪਣੇ ਵੈਕਸੀਨੇਸ਼ਨ ਸਟੇਟਸ ਬਾਰੇ ਹੀ ਕੋਈ ਜਾਣਕਾਰੀ ਦਿੱਤੀ ਸੀ। ਸਿਟੀ ਨੇ ਆਖਿਆ ਕਿ ਨੌਕਰੀ ਤੋਂ ਕੱਢੇ ਗਏ ਇਹ ਮੁਲਾਜ਼ਮ ਉਸ ਦੀ ਵਰਕਫੋਰਸ ਦਾ ਬਹੁਤ ਹੀ ਨਿੱਕਾ ਹਿੱਸਾ ਸਨ। ਸਿਟੀ ਦੇ 98.6 ਫੀਸਦੀ ਮੁਲਾਜ਼ਮਾਂ ਵੱਲੋਂ ਅਗਸਤ 2021 ਵਿੱਚ ਪੇਸ਼ ਕੀਤੀ ਗਈ ਵੈਕਸੀਨ ਪਾਲਿਸੀ ਦੀ ਪਾਲਣਾ ਕਰਦਿਆਂ ਹੋਇਆਂ ਆਪਣਾ ਟੀਕਾਕਰਣ ਕਰਵਾ ਲਿਆ ਗਿਆ ਸੀ। ਸਿਟੀ ਨੇ ਦੱਸਿਆ ਕਿ ਉਸ ਦੇ 32,478 ਮੁਲਾਜ਼ਮ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ। ਇਸ ਦੌਰਾਨ ਹੁਣ ਛਾਂਟੀ ਦੀ ਤਲਵਾਰ 248 ਮੁਲਾਜ਼ਮਾਂ ਉੱਤੇ ਲਟਕ ਰਹੀ ਹੈ ਜਿਨ੍ਹਾਂ ਨੇ ਹੁਣ ਤੱਕ ਸਿਰਫ ਇੱਕ ਡੋਜ਼ ਹੀ ਲਈ ਹੈ। ਇਸ ਹਫਤੇ ਤੋਂ ਸੁਰੂ ਕਰਕੇ ਇਨ੍ਹਾਂ 248 ਮੁਲਾਜਮਾਂ ਦੀ ਆਪਣੇ ਮੈਨੇਜਰ ਨਾਲ ਵੈਕਸੀਨੇਸ਼ਨ ਦੇ ਸਟੇਟਸ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਜਾਂ ਫਿਰ ਉਨ੍ਹਾਂ ਦੀ ਯੂਨੀਅਨ ਦਾ ਨੁਮਾਇੰਦਾ ਇਹ ਮੀਟਿੰਗ ਕਰੇਗਾ। ਜੇ ਇਸ ਮੀਟਿੰਗ ਵਿੱਚ ਵੀ ਕੋਈ ਮੁਲਾਜ਼ਮ ਅਜਿਹਾ ਪਾਇਆ ਗਿਆ ਜਿਸ ਨੇ ਦੋ ਡੋਜ਼ ਨਹੀਂ ਲਵਾਈਆਂ ਤਾਂ ਉਸੇ ਦਿਨ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਸਿਰਫ ਉਨ੍ਹਾਂ ਮੁਲਾਜ਼ਮਾਂ ਨੂੰ ਹੀ ਕੰਮ ਉੱਤੇ ਬਣਿਆ ਰਹਿਣ ਦਿੱਤਾ ਜਾਵੇਗਾ ਜਿਨ੍ਹਾਂ ਨੇ ਵੈਕਸੀਨੇਸ਼ਨ ਦੀ ਦੂਜੀ ਡੋਜ਼ ਲਈ ਅਪੁਆਇੰਟਮੈਂਟ ਬੁੱਕ ਕਰਵਾਈ ਹੋਵੇਗੀ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …