10.1 C
Toronto
Wednesday, September 23, 2026
spot_img
Homeਜੀ.ਟੀ.ਏ. ਨਿਊਜ਼ਮੈਨੀਟੋਬਾ 'ਚ ਪਟੜੀ ਤੋਂ ਉਤਰੀ ਟਰੇਨ

ਮੈਨੀਟੋਬਾ ‘ਚ ਪਟੜੀ ਤੋਂ ਉਤਰੀ ਟਰੇਨ

ਮੈਨੀਟੋਬਾ ‘ਚ ਪਟੜੀ ਤੋਂ ਉਤਰੀ ਟਰੇਨਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪੋਟਰੇਜ ਲਾ ਪਰੇਅਰੀ ਕੋਲ ਇਕ ਯਾਤਰੀ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ 13 ਵਿਅਕਤੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ ਮੈਨੀਟੋਬਾ ਸੂਬੇ ਦੇ ਪੋਟਰੇਜ਼ ਲਾ ਪਰੇਅਰੀ ਨੇੜੇ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਗੱਡੀ ਦੇ 5 ਕਰੂ ਮੈਂਬਰ ਤੇ 8 ਯਾਤਰੀ ਜ਼ਖ਼ਮੀ ਹੋ ਗਏ। ਇਹ ਘਟਨਾ ਲੰਘੇ ਮੰਗਲਵਾਰ ਦੀ ਹੈ ਅਤੇ ਕੈਨੇਡਾ ਦੇ ਆਵਾਜਾਈ ਸੁਰੱਖਿਆ ਬਾਰਡਰ ਨੇ ਰੇਲ ਦੀ ਪਟੜੀ ਦੀ ਜਾਂਚ ਲਈ ਟੀਮ ਭੇਜ ਦਿੱਤੀ ਸੀ। ਇਹ ਟਰੇਨ 692 ਹਡਸਨ ਬੇਅ ਲਾਈਨ ਚਰਚਿਲ (ਮੈਨੀਟੋਬਾ) ਤੋਂ ਵਿਨੀਪੈਗ ਜਾ ਰਹੀ ਸੀ। ਟਰਾਂਸਪੋਰੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਟਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ ਅਤੇ ਅਧਿਕਾਰੀ ਹਾਦਸੇ ਦੀ ਜਾਂਚ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ।

RELATED ARTICLES
POPULAR POSTS