ਟੋਰਾਂਟੋ : ਕੈਨੇਡਾ ‘ਚ ਪਿਛਲੇ ਦਿਨੀਂ ਦੋ ਸੂਬੇ ਪੂਰਬੀ ਉਨਟਾਰੀਓ ਤੇ ਕਿਊਬਿਕ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਏ। ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਤੇ ਬਹੁਤ ਸਾਰੀਆਂ ਉਡਾਣਾਂ ਆਪਣੇ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਸਕੀਆਂ। ਪੂਰਬੀ ਉਨਟਾਰੀਓ ਤੇ ਕਿਊਬਿਕ ‘ਚ ਬਿਜਲੀ ਨਾ ਹੋਣ ਕਾਰਨ ਵੀ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਸੀ। ਫਲਾਈਟ ਅਵੇਅਰ ਐਵੀਏਸ਼ਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਂਟਰੀਅਲ-ਟਰੂਡੋ ਕੌਮਾਂਤਰੀ ਹਵਾਈ ਵਲੋਂ ਜਾਣ ਵਾਲੀਆਂ 63 ਫਲਾਈਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਤੇ ਕਈ ਜਹਾਜ਼ ਬਾਅਦ ਵਿਚ ਉਡਾਣ ਨਹੀਂ ਭਰ ਸਕੇ। ਉਨਟਾਰੀਓ ਇਲੈਕਟ੍ਰਿਕ ਯੂਟੀਲਟੀ ਹਾਈਡਰੋ ਮੁਤਾਬਕ 39 ਹਜ਼ਾਰ ਵਿਅਕਤੀਆਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਅਤੇ ਫਿਰ ਕਈ ਲੋਕ ਬਿਜਲੀ ਤੋਂ ਬਿਨਾ ਹੀ ਰਹਿਣ ਲਈ ਮਜਬੂਰ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵਿੱਟਰ ‘ਤੇ ਲਿਖਿਆ ਕਿ ਬਰਫੀਲੇ ਤੂਫਾਨ ਕਾਰਨ ਕਿਊਬਿਕ ਅਤੇ ਉਨਟਾਰੀਓ ਵਿਚ ਰਹਿਣ ਵਾਲੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਉਹ ਅਪੀਲ ਕਰਦੇ ਹਨ ਕਿ ਲੋਕ ਇਸ ਤੋਂ ਸੁਰੱਖਿਅਤ ਬਚਣ ਲਈ ਕੋਸ਼ਿਸ਼ ਕਰਨ। ਲੋਕਾਂ ਨੂੰ ਸਥਾਨਕ ਅਧਿਕਾਰੀਆਂ ਵਲੋਂ ਜਾਰੀ ਕੀਤੀ ਚਿਤਾਵਨੀ ‘ਤੇ ਗੌਰ ਕਰਨ ਲਈ ਕਿਹਾ। ਉਨ੍ਹਾਂ ਕਰੂ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਸੜਕਾਂ ਨੂੰ ਸਾਫ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …