-4.7 C
Toronto
Wednesday, December 3, 2025
spot_img
Homeਜੀ.ਟੀ.ਏ. ਨਿਊਜ਼ਬਾਲਕੋਨੀ 'ਚੋਂ ਸੜਕ 'ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ...

ਬਾਲਕੋਨੀ ‘ਚੋਂ ਸੜਕ ‘ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ ਪੁਲਿਸ

ਟੋਰਾਂਟੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਕੁੜੀ ਕਿਸੇ ਉਚੀ ਬਾਲਕੋਨੀ ਵਿਚੋਂ ਸੜਕ ‘ਤੇ ਕੁਰਸੀ ਸੁੱਟ ਰਹੀ ਹੈ। ਵੀਡੀਓ ਵਿਚ ਨਜ਼ਰ ਆਉਂਦਾ ਹੈ ਕਿ ਕੁਰਸੀ ਸੜਕ ਉਤੇ ਲੰਘੇ ਵਾਹਨਾਂ ‘ਤੇ ਡਿੱਗਦੀ ਹੈ। ਉਕਤ ਲੜਕੀ ਦੀ ਇਹ ਹਰਕਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਹ ਵੀਡੀਓ ਟੋਰਾਂਟੋ ਦੀ ਹੈ ਅਤੇ ਸਥਾਨਕ ਪੁਲਿਸ ਵਲੋਂ ਲੜਕੀ ਦੀ ਭਾਲ ਲਈ ਲੋਕਾਂ ਦੀ ਮੱਦਦ ਮੰਗੀ ਜਾ ਰਹੀ ਹੈ। ਗੁੱਡ ਮੌਰਨਿੰਗ ਦੇ ਕੈਪਸ਼ਨ ਵਾਲੀ ਇਹ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੀ ਗਈ ਸੀ ਅਤੇ ਵੀਡੀਓ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਕੁੜੀ ਵਲੋਂ ਇਹ ਕੁਰਸੀ ਗਾਰਡੀਨਰ ਐਕਸਪ੍ਰੈਸ ਵੇਅ ਅਤੇ ਹਾਰਬੋਰ ਸਟਰੀਟ ਤੇ ਸੁੱਟੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਕੁਰਸੀ ਡਿੱਗਦੀ ਉਸ ਤੋਂ ਪਹਿਲਾਂ ਹੀ ਇਸ ਵੀਡੀਓ ਨੂੰ ਕੱਟ ਦਿੱਤਾ ਗਿਆ। ਪੁਲਿਸ ਕਾਂਸਟੇਬਲ ਡੇਵਿਡ ਰੋਪਕਿਨਸਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਇਸ ਕੁਰਸੀ ਦੇ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰ ਦੇ ਕਰੀਬ 10 ਵਜੇ ਵਾਪਰਿਆ ਅਤੇ ਇਸ ਸਬੰਧੀ ਪੁਲਿਸ ਦੀ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਪਕਿਨਸਨ ਨੇ ਦੱਸਿਆ ਕਿ ਲੜਕੀ ਵਲੋਂ ਕੁਰਸੀ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਬਾਲਕੋਨੀ ਤੋਂ ਬਾਹਰ ਸੁੱਟੀਆਂ ਗਈਆਂ ਸਨ।

RELATED ARTICLES
POPULAR POSTS