Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਨੇ ਕੋਵਿਡ ਰੋਕਾਂ ਦੀ ਮਿਆਦ 30 ਜੂਨ ਤੱਕ ਵਧਾਈ

ਕੈਨੇਡਾ ਸਰਕਾਰ ਨੇ ਕੋਵਿਡ ਰੋਕਾਂ ਦੀ ਮਿਆਦ 30 ਜੂਨ ਤੱਕ ਵਧਾਈ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸਿਹਤ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਕਰੋਨਾ ਵਾਇਰਸ ਨਾਲ਼ ਸਬੰਧਿਤ ਰੋਕਾਂ ਦੀ ਮਿਆਦ 30 ਜੂਨ 2022 ਤੱਕ ਵਧਾ ਦਿੱਤੀ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੈਨੇਡਾ ਜਾਣ ਵਾਲੇ ਜਹਾਜ਼ ਵਿਚ ਸਵਾਰ ਹੋਣ ਵਾਲੇ ਹਰੇਕ ਮੁਸਾਫਿਰ ਦੇ ਕਰੋਨਾ ਤੋਂ ਬਚਾਅ ਦੀ ਮਾਨਤਾ ਪ੍ਰਾਪਤ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣੇ ਜ਼ਰੂਰੀ ਹਨ ਅਤੇ ਦੂਸਰਾ ਟੀਕਾ ਉਡਾਨ ਦੀ ਤਰੀਕ ਤੋਂ 14 ਦਿਨ ਪਹਿਲਾਂ ਲੱਗਿਆ ਹੋਣਾ ਜ਼ਰੂਰੀ ਹੈ। ਕੈਨੇਡਾ ਵਿਚ ਪਹੁੰਚਣ ਸਮੇਂ ਹਵਾਈ ਅੱਡੇ ਅੰਦਰ ਕੁਝ ਚੋਣਵੇਂ ਯਾਤਰੀਆਂ ਨੂੰ ਕੋਵਿਡ ਦਾ ਟੈਸਟ ਵੀ ਕਰਵਾਉਣਾ ਪੈ ਸਕਦਾ ਹੈ। ਕੈਨੇਡਾ ਸਰਕਾਰ ਵਲੋਂ ਜਾਰੀ ਕੀਤੀ ਅਰਾਈਵਕੈਨ ਐਪ ਆਪਣੇ ਫੋਨ ਵਿਚ ਡਾਊਨਲੋਡ ਕਰਕੇ ਉਸ ਵਿਚ ਵੈਕਸੀਨ ਦੇ ਟੀਕਿਆਂ ਬਾਰੇ ਜਾਣਕਾਰੀ ਭਰੀ ਗਈ ਹੋਣੀ ਚਾਹੀਦੀ ਹੈ। ਜਿਹੜੇ ਮੁਸਾਫਰਾਂ, ਜਿਵੇਂ ਕਿ ਬਜੁਰਗਾਂ ਨੂੰ ਫੋਨ ਨਹੀਂ ਚਲਾਉਣਾ ਆਉਂਦਾ, ਉਹ ਆਮ ਕੰਪਿਊਟਰ ਤੋਂ ਅਰਾਈਵਕੈਨ ਐਪ ਵਿਚ ਆਪਣੀ ਜਾਣਕਾਰੀ ਭਰਕੇ ਉਸ ਦਾ ਪ੍ਰਿੰਟ ਆਪਣੇ ਨਾਲ਼ ਰੱਖਣ ਤਾਂ ਹਵਾਈ ਅੱਡਿਆਂ ਅੰਦਰ ਬੇਲੋੜਾ ਖੱਜਲ ਨਹੀਂ ਹੋਣਾ ਪੈਂਦਾ। ਟੋਰਾਂਟੋ ਅਤੇ ਵੈਨਕੂਵਰ ਸਮੇਤ ਕੈਨੇਡਾ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅੰਦਰ ਪਹੁੰਚਣ ਅਤੇ ਰਵਾਨਾ ਹੋਣ ਵੇਲੇ ਯਾਤਰੀਆਂ ਨੂੰ ਇਨ੍ਹੀਂ ਦਿਨੀਂ ਲੰਬਾ ਸਮਾਂ ਇੰਤਜਾਰ (ਕਈ ਘੰਟੇ) ਕਰਨਾ ਪੈਂਦਾ ਹੈ ਪਰ ਦੇਸ਼ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਨੇ ਫਿਰ ਆਖਿਆ ਹੈ ਕਿ ਇੰਤਜਾਰ ਦੀ ਇਹ ਸਥਿਤੀ ਸਿਰਫ ਕੋਵਿਡ ਤੋਂ ਬਚਾਅ ਲਈ ਸਰਕਾਰ ਵਲੋਂ ਐਲਾਨੀਆਂ ਗਈਆਂ ਰੋਕਾਂ ਕਰਕੇ ਨਹੀਂ ਹੈ ਸਗੋਂ ਕੋਵਿਡ ਦਾ ਖਤਰਾ ਘਟਣ ਤੋਂ ਬਾਅਦ ਹਵਾਈ ਜਹਾਜ਼ਾਂ ਦੀ ਆਵਾਜਾਈ ਬਹਾਲ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਹਵਾਈ ਅੱਡਿਆਂ ਅੰਦਰ ਵੱਧ ਭੀੜ ਰਹਿੰਦੀ ਹੈ ਅਤੇ ਕਈ ਦੇਸ਼ਾਂ ਵਿਚ ਹਵਾਈ ਅੱਡਆਂ ਅੰਦਰ ਲੋਕਾਂ ਨੂੰ ਆਮ ਨਾਲੋਂ ਵੱਧ ਇੰਤਜਾਰ ਕਰਨਾ ਪੈ ਰਿਹਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …