ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ‘ਚ ਹੁਣ ਬਰਾਬਰਕੰਮ ਤੇ ਬਰਾਬਰਤਨਖਾਹਦਾਫਾਰਮੂਲਾਲਾਗੂ ਹੋ ਗਿਆ ਹੈ ਅਤੇ 1 ਅਪ੍ਰੈਲ ਤੋਂ ਕੰਮਕਰਨਵਾਲੇ ਕੱਚੇ, ਪਾਰਟਟਾਈਮ, ਫੁਲਟਾਈਮ ਜਾਂ ਪੱਕੇ ਕਾਮਿਆਂ ਨੂੰ ਬਰਾਬਰਤਨਖਾਹਮਿਲੇਗੀ। ਇਹ ਕਾਨੂੰਨ ਲਾਗੂ ਕਰਨਵਾਲਾਓਨਟਾਰੀਓ, ਉੱਤਰੀਅਮਰੀਕਾਦਾਪਹਿਲਾਖੇਤਰਬਣਜਾਵੇਗਾ। ਟੈਂਪਰੇਰੀਸਹਾਇਤਾ ਏਜੰਸੀਆਂ ਵੀਆਰਜ਼ੀਕਾਮਿਆਂ ਨੂੰ ਸਿੱਧੇ ਤੌਰ ‘ਚ ਭਰਤੀਕੀਤੇ ਜਾਣਵਾਲੇ ਕਾਮਿਆਂ ਤੋਂ ਘੱਟਮਿਹਨਤਾਨੇ ਦੀਪੇਸ਼ਕਸ਼ਨਹੀਂ ਕਰਸਕਣਗੀਆਂ। ਨਵੇਂ ਕਾਨੂੰਨ ਕਹਿੰਦੇ ਹਨ ਕਿ ਬਰਾਬਰਦਾਹੁਨਰਰੱਖਣਵਾਲੇ ਪਾਰਟਟਾਈਮਕਾਮਿਆਂ ਨੂੰ ਪੱਕੇ ਮੁਲਾਜ਼ਮਾਂ ਤੋਂ ਘੱਟਮਿਹਨਤਾਨਾਨਹੀਂ ਦਿੱਤਾ ਜਾ ਸਕਦਾ। ਇਸੇ ਤਰ੍ਹਾਂ ਜਦੋਂ ਕੰਮਕਰਨ ਦੇ ਹਾਲਾਤਅਤੇ ਜ਼ਿੰਮੇਵਾਰੀਆਂ ਸਾਰਿਆਂ ਲਈ ਇਕੋਂ ਜਿਹੀਆਂ ਹੋਣ ਤਾਂ ਮਿਹਨਤਾਨੇ ‘ਚ ਫਰਕਹੋਣਦਾ ਕੋਈ ਸਵਾਲ ਹੀ ਪੈਦਾਨਹੀਂ ਹੁੰਦਾ।
ਇਹ ਤਬਦੀਲੀਆਂ ਓਨਟਾਰੀਓ ‘ਚ ਲਾਗੂ ਫੇਅਰਵਰਕਪਲੇਸਿਜ਼, ਬੈਟਰ ਜੌਬਜ਼ ਐਕਟ 2017 ਅਧੀਨਕੀਤੀਆਂ ਗਈਆਂ ਹਨ ਜੋ ਓਨਟਾਰੀਓ ਦੇ ਕਿਤਚਕਾਨੂੰਨਾਂ ਦੀਨੁਮਾਇੰਦਗੀਕਰਦਾ ਹੈ। ਕੈਥਲੀਨਵਿਨਸਰਕਾਰ ਨੇ ਇਸ ਕਾਨੂੰਨ ਤਹਿਤਘੱਟੋਂ-ਘੱਟਉਜਰਤਦਰਵਧਾ ਕੇ 14 ਡਾਲਰਪ੍ਰਤੀਘੰਟਾਕਰਦਿੱਤੀ ਸੀ, ਜਿਸ ਨੂੰ ਨੂੰ ਜਨਵਰੀ 2019 ਤੋਂ 15 ਡਾਲਰਪ੍ਰਤੀਘੰਟਾਕੀਤਾਜਾਣਾ ਹੈ। ਜ਼ਿਕਰਯੋਗ ਹੈ ਕਿ ਓਨਟਾਰੀਓ ‘ਚ ਪੁਰਸ਼ਾਂ ਨੂੰ ਔਰਤਾਂ ਦੇ ਬਰਾਬਰਤਨਖਾਹਦਾਕਾਨੂੰਨ ਬਣਾਉਣਲਈਪਿਛਲੇ ਦਿਨੀਂ ਇਕ ਬਿੱਲਸੂਬਾਵਿਧਾਨਸਭਾ ‘ਚ ਪੇਸ਼ਕੀਤਾ ਗਿਆ ਸੀ। ਪੇਅਟਰਾਂਸਪੇਰੇਂਸੀ ਬਿੱਲਕਹਿੰਦਾ ਹੈ ਕਿ ਰੁਜ਼ਗਾਰਬਾਰੇ ਇਸ਼ਤਿਹਾਰਦੇਣਵਾਲੀਆਂ ਸਾਰੀਆਂ ਕੰਪਨੀਆਂ ਜਾਂ ਫਰਮਾਂ ਲਈਲਾਜ਼ਮੀਹੋਵੇਗਾ ਕਿ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਵਾਲੀਆਂ ਤਨਖਾਹਾਂ ਬਾਰੇ ਸੂਬਾਸਰਕਾਰ ਨੂੰ ਰਿਪੋਰਟਮੁਹੱਈਆਕਰਵਾਈਜਾਵੇ। ਇਸ ਦੀਸ਼ੁਰੂਆਤਓਨਟਾਰੀਓਪਬਲਿਕਸਰਵਿਸ ਤੋਂ ਹੋਵੇਗੀ ਜਿਥੇ 500 ਤੋਂ ਵਧਕਰਮਚਾਰੀਆਂ ਵਾਲੀਆਂ ਫਰਮਾਂ ਨੂੰ ਅਰਜ਼ੀਦੇਣ ਤੋਂ ਪਹਿਲਾਂ ਤਨਖਾਹਪਾਰਦਰਸ਼ਤਾਬਾਰੇ ਜਾਣਕਾਰੀਦੇਣੀਹੋਵੇਗੀ।
ਬਾਅਦ ‘ਚ ਇਹ ਕਾਨੂੰਨ 250 ਤੋਂ ਵਧਵਰਕਰਾਂ ਵਾਲੀਆਂ ਫਰਮਾਂ ‘ਤੇ ਵੀਲਾਗੂ ਹੋਵੇਗਾ। ਓਨਟਾਰੀਓਸਰਕਾਰਦਾਕਹਿਣਾ ਹੈ ਕਿ ਇਸ ਪਹਿਲਕਦਮੀਲਈਅਗਲੇ 3 ਸਾਲਾਂ ‘ਚ 50 ਮਿਲੀਅਨਖਰਚਹੋਣਗੇ। ਕੈਨੇਡਾ ‘ਚ ਔਰਤਾਂ ਅਤੇ ਮਰਦਾਂ ਦੀਆਂ ਤਨਖਾਹਾਂ ‘ਚ 30 ਫੀਸਦੀਤੱਕਦਾਫਰਕ ਹੈ ਜਿਸ ਨੂੰ ਖਤਮਕੀਤਾਜਾਣਾਸਮੇਂ ਦੀ ਜ਼ਰੂਰਤਬਣ ਗਿਆ ਹੈ। ਔਰਤਾਂ ਨੂੰ ਵੀਮਰਦਾਂ ਦੇ ਬਰਾਬਰਦੀਤਨਖਾਹਮਿਲਣੀਚਾਹੀਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …