25.5 C
Toronto
Tuesday, August 11, 2026
spot_img
Homeਪੰਜਾਬਕਾਂਗਰਸ ਨੇ ਗੁਰਦਾਸਪੁਰ 'ਚ ਮਘਾਇਆ ਚੋਣ ਪਿੜ

ਕਾਂਗਰਸ ਨੇ ਗੁਰਦਾਸਪੁਰ ‘ਚ ਮਘਾਇਆ ਚੋਣ ਪਿੜ

ਕਾਂਗਰਸ ਨੇ ਗੁਰਦਾਸਪੁਰ ‘ਚ ਮਘਾਇਆ ਚੋਣ ਪਿੜਗੁਰਦਾਸਪੁਰ ਚੋਣ ਜਿੱਤਣੀ ਕੈਪਟਨ ਲਈ ਵੱਕਾਰ ਦਾ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਹਿੰਮ ਮਘਾਉਣ ਲਈ ਇਸ ਵਿੱਚ ਪੈਂਦੇ ਹਰੇਕ ਵਿਧਾਨ ਸਭਾ ਹਲਕੇ ਨੂੰ ਪੰਦਰਾਂ-ਪੰਦਰਾਂ ਜ਼ੋਨਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ। ਵੱਡੇ ਵਿਧਾਨ ਸਭਾ ਹਲਕਿਆਂ ਦੇ 17 ਜ਼ੋਨ ਬਣਾਏ ਜਾਣਗੇ। ਕਾਂਗਰਸ ਉਮੀਦਵਾਰ ਨੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪ੍ਰਚਾਰ ਦਾ ਪਹਿਲਾ ਗੇੜ ਮੁਕੰਮਲ ਕਰ ਲਿਆ ਤੇ ਹਰੇਕ ਹਲਕੇ ਵਿੱਚ ਤੇਜ਼ੀ ਨਾਲ ਦਫ਼ਤਰ ਖੋਲ੍ਹੇ ਜਾ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ઠਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਪਹਿਲਾਂ ਹੀ ਰੈਲੀਆਂ ਤੇ ਮੀਟਿੰਗਾਂ ਕਰ ਰਹੇ ਹਨ। ਕਾਂਗਰਸ ਅਤੇ ਕੈਪਟਨ ਸਰਕਾਰ ਵੱਲੋਂ ਇਸ ਚੋਣ ਨੂੰ ਵੱਕਾਰ ਦਾ ਸੁਆਲ ਬਣਾ ਕੇ ਲੜਨ ਦਾ ਫੈਸਲਾ ਕਰਨ ਬਾਅਦ ਹੀ ਜ਼ਿਮਨੀ ਚੋਣ ਵਿੱਚ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿੱਚ ਉਤਾਰਿਆ ਹੈ ਤੇ ਉਨ੍ਹਾਂ ਨੂੰ ਜਿਤਾਉਣ ਵਾਸਤੇ ਪੂਰਾ ਤਾਣ ਲਾਉਣ ਦੀਆਂ ਤਿਆਰੀਆਂ ਹਨ। ਸਰਕਾਰ ਅਤੇ ਪਾਰਟੀ ਨਾਲੋਂ ਉਨ੍ਹਾਂ ਸੱਤ ਕਾਂਗਰਸ ਵਿਧਾਇਕਾਂ ਤੇ ਦੋ ਮੰਤਰੀਆਂ ਦਾ ਵੱਧ ਜ਼ੋਰ ઠਲੱਗ ਰਿਹਾ ਹੈ, ਜਿਨ੍ਹਾਂ ਇਸ ਹਲਕੇ ਤੋਂ ਜਾਖੜ ਨੂੰ ਉਮੀਦਵਾਰ ਬਣਾਉਣ ਲਈ ઠਲਾਮਬੰਦੀ ਕੀਤੀ ਸੀ। ਇਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੋਹਰੀਆਂ ਵਿੱਚੋਂ ਸਨ। ਇਸ ਜ਼ਿਮਨੀ ਚੋਣ ਵਿੱਚ ਮੁੱਖ ਟੱਕਰ ਕਾਂਗਰਸ ਅਤੇ ਭਾਜਪਾ ਉਮੀਦਵਾਰ ਵਿਚਾਲੇ ਹੋਵੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਕਾਰਗੁਜ਼ਾਰੀ ਦੇਖਣੀ ਅਹਿਮ ਹੋਵੇਗੀ। ਇਸ ਚੋਣ ਤੋਂ ਹੀ ‘ਆਪ’ ਦਾ ਪੰਜਾਬ ਅਤੇ ਖਾਸ ਤੌਰ ‘ਤੇ ਮਾਝਾ ਵਿੱਚ ਭਵਿੱਖ ਤੈਅ ਹੋਵੇਗਾ।

RELATED ARTICLES
POPULAR POSTS