ਕੋਈ ਨਵਾਂ ਟੈਕਸ ਨਹੀਂ
163. 4 ਅਰਬ ਡਾਲਰ ਖਰਚ ਕਰਨ ਦਾ ਐਲਾਨ, ਮਾਪਿਆਂ, ਬਜ਼ੁਰਗਾਂ ਤੇ ਕਾਰੋਬਾਰੀਆਂਦੀ ਮਦਦ ਦੇ ਵਾਅਦੇ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੀ ਪੀ.ਸੀ. ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ 163.4 ਅਰਬ ਡਾਲਰ ਖਰਚ ਕਰਨ ਦਾ ਐਲਾਨ ਕਰਦਿਆਂ ਆਪਣੇ ਆਲੋਚਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਬਜਟ ਵਿਚ ਆਮ ਲੋਕਾਂ ਅਤੇ ਕਾਰੋਬਾਰੀਆਂ ‘ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ, ਸਗੋਂ ਮਾਪਿਆਂ, ਬਜ਼ੁਰਗਾਂ ਅਤੇ ਕਾਰੋਬਾਰ ਮਾਲਕਾਂ ਦੀ ਆਰਥਿਕ ਮੱਦਦ ਦੇ ਉਪਰਾਲੇ ਕੀਤੇ ਗਏ ਹਨ। ਵਿੱਤ ਮੰਤਰੀ ਵਿੱਕ ਫੈਡਲੀ ਨੇ ਬਜਟ ਪੇਸ਼ ਕਰਦਿਆਂ ਆਖਿਆ ਕਿ ਉਨਟਾਰੀਓ ਚਾਈਲਡ ਕੇਅਰ ਐਕਸੈਸ ਐਂਡ ਰਿਲੀਫ ਫਰੌਮ ਐਕਸਪੈਂਸਿਜ਼ (ਕੇਅਰ) ਯੋਜਨਾ ਤਹਿਤ ਦਰਮਿਆਨੀ ਆਮਦਨ ਵਾਲੇ ਪਰਿਵਾਰ 16 ਸਾਲ ਤੱਕ ਦੇ ਬੱਚਿਆਂ ਦੀ ਸੰਭਾਲ ‘ਤੇ ਹੋਣ ਵਾਲੇ ਖਰਚੇ ਦਾ 75 ਫੀਸਦੀ ਤੱਕ ਸੂਬਾ ਸਰਕਾਰ ਤੋਂ ਪ੍ਰਾਪਤ ਕਰ ਸਕਣਗੇ, ਪਰ ਵੱਧ ਤੋਂ ਵੱਧ 6 ਹਜ਼ਾਰ ਡਾਲਰ ਸਲਾਨਾ ਤੱਕ ਹੀ ਮਿਲਣਗੇ। ਸਰੀਰਕ ਤੌਰ ‘ਤੇ ਅਪਾਹਜ ਬੱਚਿਆਂ ਦੇ ਮਾਮਲੇ ਵਿਚ ਮਾਪਿਆਂ ਨੂੰ 8250 ਡਾਲਰ ਤੱਕ ਦੀ ਰਕਮ ਮਿਲੇਗੀ। ਬਜ਼ੁਰਗਾਂ ਦੇ ਮਾਮਲੇ ਵਿਚ 32300 ਡਾਲਰ ਸਲਾਨਾ ਤੱਕ ਦੀ ਆਮਦਨ ਵਾਲੇ ਜੋੜਿਆਂ ਨੂੰ ਆਉਂਦੀਆਂ ਗਰਮੀਆਂ ਤੋਂ ਦੰਦਾਂ ਦੇ ਮੁਫਤ ਇਲਾਜ ਦੀ ਸਹੂਲਤ ਮਿਲੇਗੀ। ਇਕਹਿਰੇ ਬਜ਼ੁਰਗ ਦੇ ਮਾਮਲੇ ਵਿਚ ਆਮਦਨ ਦੀ ਹੱਦ 19,300 ਡਾਲਰ ਰੱਖੀ ਗਈ ਹੈ। ਡੱਗ ਫੋਰਡ ਸਰਕਾਰ ਨੇ ਬਜਟ ਵਿਚ ਆਟੋ ਬੀਮਾ ਦਰਾਂ ਘਟਾਉਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ, ਪਰ ਇਹ ਨਹੀਂ ਦੱਸਿਆ ਗਿਆ ਕਿ ਬੀਮਾ ਦਰਾਂ ਵਿਚ ਕਿੰਨੀ ਕਟੌਤੀ ਕੀਤੀ ਜਾਵੇਗੀ ਅਤੇ ਕਦੋਂ ਤੱਕ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। ਸਰਕਾਰ ਨੇ ਕਿਹਾ ਕਿ ਉਹ ਲਾਲ ਫੀਤਾਸ਼ਾਹੀ ਖਤਮ ਕਰਨਾ ਚਾਹੁੰਦੇ ਹੋ ਅਤੇ ਨਵਾਂ ਡਰਾਈਵਰ ਕੇਅਰ ਕਾਰਡ ਪੇਸ਼ ਕਰਨ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …