ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਤੋਂ ਵਿੰਡਸਰ-ਓਨਟਾਰੀਓ ਲਈ ਪਾਸ ਹੋਏ ਹਾਈ ਸਪੀਡ ਟਰੇਨ ਕੌਰੀਡੋਰ ਵਾਸਤੇ ਓਨਟਾਰੀਓ ਫੰਡਾਂ ‘ਤੇ ਡਗ ਫੋਰਡ ਸਰਕਾਰ ਨੇ ਫਿਲਹਾਲ ਲਗਾ ਦਿੱਤੀ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਸ ਨਾਲ ਇਹ ਪ੍ਰੋਜੈਕਟ ਹੀ ਲੀਹ ਤੋਂ ਲਹਿ ਜਾਵੇਗਾ। ਪ੍ਰੋਵਿੰਸ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ 2019 ਦੇ ਬਜਟ ਵਿੱਚ ਇਹ ਆਖਿਆ ਗਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਮੌਜੂਦਾ ਰੇਲ ਗੱਡੀਆਂ ਦੀ ਸਪੀਡ ਵਧਾਉਣ ਲਈ ਤੇ ਸਰਵਿਸ ਦਾ ਪੱਧਰ ਮਿਆਰੀ ਬਣਾਉਣ ਲਈ ਨਵੇਂ ਰਾਹ ਲੱਭੇਗੀ। ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਆਖਿਆ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਇਸੇ ਲਈ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਹ ਬਹੁਕਰੋੜੀ ਡਾਲਰ ਵਾਲਾ ਪ੍ਰੋਜੈਕਟ ਪੈਸੇ ਦਾ ਸਹੀ ਮੁੱਲ ਮੋੜੇ।
ਹਾਈ ਸਪੀਡ ਰੇਲ ਬਾਰੇ ਇਹ ਫੈਸਲਾ ਟੋਰੀ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਨਜ਼ਰ ਆਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਟੋਰੀਜ਼ ਨੇ ਇਸ ਪ੍ਰੋਜੈਕਟ ਦੇ ਵਾਤਾਵਰਣ ਸਬੰਧੀ ਜਾਇਜ਼ੇ ਲਈ ਕੋਸ਼ਿਸ਼ ਕੀਤੀ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਹੋਰ ਬਦਲ ਤਾਂ ਇੱਥੇ ਬਿਹਤਰ ਕੰਮ ਨਹੀਂ ਕਰਨਗੇ। ਇਸ ਵਿੱਚ ਵਾਇਆ ਰੇਲ ਸਰਵਿਸ ਵਿੱਚ ਵਾਧੇ, ਬੱਸ ਸੇਵਾ ਦੀ ਸਮਰੱਥਾ ਵਧਾਉਣ ਜਾਂ ਸੋਧੇ ਹੋਏ ਹਾਈਵੇਅ ਇਨਫਰਾਸਟ੍ਰਕਚਰ ਦੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਪਤਾ ਲਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਲਿਬਰਲ ਸਰਕਾਰ ਨੇ ਟੋਰਾਂਟੋ ਨੂੰ ਲੰਡਨ, ਓਨਟਾਰੀਓ ਨਾਲ 2025 ਤੱਕ ਤੇ ਫਿਰ ਇਸ ਲਾਈਨ ਰਾਹੀਂ ਵਿੰਡਸਰ, ਓਨਟਾਰੀਓ ਤੱਕ 2031 ਤੱਕ ਜੋੜਨ ਦੀ ਯੋਜਨਾ ਬਣਾਈ ਸੀ। ਯੂਰੇਕ ਨੇ ਆਖਿਆ ਕਿ ਸਰਕਾਰ ਸਾਰੇ ਟਰਾਂਸਪੋਰਟੇਸ਼ਨ ਸਬੰਧੀ ਬਦਲ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਕੋਈ ਬਦਲ ਅਪਣਾਵੇਗਾ। ਟੋਰੀਜ਼ ਨੇ ਇਹ ਵੀ ਆਖਿਆ ਕਿ ਉਹ ਇਸ ਸਾਲ ਦੇ ਅੰਤ ਤੱਕ ਦੱਖਣ-ਪੱਛਮੀ ਓਨਟਾਰੀਓ ਲਈ ਵੀ ਟਰਾਂਸਪੋਰਟੇਸ਼ਨ ਯੋਜਨਾ ਪੇਸ਼ ਕਰਨਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …