Breaking News
Home / ਜੀ.ਟੀ.ਏ. ਨਿਊਜ਼ / ਗਾਰਬੇਜ਼ ਬੈਗ ਦੀ ਸੀਮਾ 1 ਜੂਨ ਤੱਕ ਵਧਾਈ ਗਈ

ਗਾਰਬੇਜ਼ ਬੈਗ ਦੀ ਸੀਮਾ 1 ਜੂਨ ਤੱਕ ਵਧਾਈ ਗਈ

ਪੀਲ ਰੀਜ਼ਨ : ਪੀਲ ਰੀਜ਼ਨ ਨਿਵਾਸੀਆਂ ਲਈ 23 ਮਈ ਤੋਂ ਤੈਅ ਪਿਕਅਪ ਦਿਨਾਂ ਦੇ ਦੌਰਾਨ ਕੂੜਾ ਕਰਕਟ ਦੇ ਅਨਲਿਮਟਿਡ ਬੈਗ ਨੂੰ ਰੱਖਿਆ ਜਾ ਸਕਦਾ ਹੈ। ਇਹ ਛੋਟ ਇਕ ਜੂਨ ਤੱਕ ਜਾਰੀ ਰਹੇਗੀ। ਇਸ ਦੌਰਾਨ ਲੋਕਾਂ ਨੂੰ ਗਾਰਬੇਜ਼ ਬੈਗ ਟੈਗਸ ਤੋਂ ਵੀ ਛੋਟ ਦਿੱਤੀ ਕੀਤੀ ਗਈ ਹੈ।  ਬੈਗ ਦਾ ਭਾਰ 44 ਪੌਂਡ ਯਾਨੀ 20 ਕਿਲੋ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਤੇ ਉਹ 26 ਇੰਚ ਚੌੜਾ ਅਤੇ 35 ਇੰਚ ਉਚਾਈ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਥੇ ਛੋਟੇ ਬੈਗ ਵੀ 12 ਇੰਚ ਤੋਂ ਜ਼ਿਆਦਾ ਚੌੜੇ ਅਤੇ 12 ਇੰਚ ਤੋਂ ਜ਼ਿਆਦਾ ਉਚਾਈ ਵਾਲੇ ਨਹੀਂ ਹੋਣੇ ਚਾਹੀਦੇ। ਲੋਕਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਗਾਰਬੇਜ਼ ਬੈਗ ਅਤੇ ਕਾਰਟ ਦੇ ਵਿਚਕਾਰ ਤਿੰਨ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ। ਅਗਰ ਬੈਗ ਨੂੰ ਰੀਸਾਈਕਲਿੰਗ ਹਫਤੇ ਦੌਰਾਨ ਰੱਖਿਆ ਗਿਆ ਤਾਂ ਉਹਨਾਂ ਨੂੰ ਕੁਲੈਕਟ ਨਹੀਂ ਕੀਤਾ ਜਾਵੇਗਾ। ਆਪਣੇ ਕੁਲੈਕਸ਼ਨ ਕਲੈਂਡਰ ਦੇ ਬਾਰੇ ਹੋਰ ਜਾਣਕਾਰੀ peelregion.ca/waste ਤੋਂ ਲਈ ਜਾ ਸਕਦੀ ਹੈ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …