12.4 C
Toronto
Friday, October 17, 2025
spot_img
Homeਜੀ.ਟੀ.ਏ. ਨਿਊਜ਼ਪੀਲ ਖੇਤਰ ਵਿਚ ਬਿਜਨਸ ਪ੍ਰਾਪਰਟੀ 'ਤੇ ਮਾਲਕਾਂ ਨੂੰ ਟੈਕਸ ਛੋਟ ਹੋਵੇਗੀ ਬੰਦ

ਪੀਲ ਖੇਤਰ ਵਿਚ ਬਿਜਨਸ ਪ੍ਰਾਪਰਟੀ ‘ਤੇ ਮਾਲਕਾਂ ਨੂੰ ਟੈਕਸ ਛੋਟ ਹੋਵੇਗੀ ਬੰਦ

2020 ਤੱਕ ਇਸ ਛੋਟ ਨੂੰ ਕੀਤਾ ਜਾਵੇਗਾ ਪੂਰੀ ਤਰ੍ਹਾਂ ਖਤਮ
ਪੀਲ ਰੀਜ਼ਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿਚ ਬੈਂਕੇਟ ਯੂਨਿਟ ਰਿਬੇਟ ਪ੍ਰੋਗਰਾਮ ਵਿਚ ਬਦਲਾਵ ਨੂੰ ਲੈ ਕੇ ਲੋਕਾਂ ਤੋਂ ਰਾਏ ਮੰਗੀ ਜਾ ਰਹੀ ਹੈ। ਖਾਲੀ ਕਮਰਸ਼ੀਅਲ ਅਤੇ ਉਦਯੋਗਿਕ ਭਵਨਾਂ ਅਤੇ ਜ਼ਮੀਨ ਦੇ ਮਾਲਕਾਂ ਨੂੰ 1998 ਤੋਂ 30 ਫੀਸਦੀ ਪ੍ਰਾਪਰਟੀ ਟੈਕਸ ਰਿਬੇਟ ਮਿਲੀ ਹੋਈ ਹੈ। ਪੀਲ ਲਗਾਤਾਰ ਕ੍ਰਮਵਾਰ ਇਸ ਰਿਬੇਟ ਨੂੰ ਵਾਪਸ ਲੈਣਾ ਚਾਹੁੰਦਾ ਹੈ ਅਤੇ 26 ਮਈ ਤੋਂ ਕਾਰੋਬਾਰੀ ਮਾਲਕਾਂ ਕੋਲੋਂ ਆਪਣੀ ਰਾਏ ਲਈ ਜਾਣੀ ਸ਼ੁਰੂ ਹੋ ਗਈ ਹੈ। ਇਸਦੀ ਸ਼ੁਰੂਆਤ 2017 ਵਿਚ ਹੋ ਜਾਵੇਗੀ ਅਤੇ 2020 ਤੱਕ ਇਸ ਛੋਟ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਕਮਿਊਨਿਟੀ ਕੰਸਲਟੇਸ਼ਨ ਬੈਠਕਾਂ ਦਾ ਦੌਰ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ। ਇਸ ਸਬੰਧ ਵਿਚ  peelregion.ca/finance/vacant-unit-rebate-questionnaire.htm. ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ। ਲੰਘੇ ਸਾਲ ਰੀਜ਼ਨ ਅਤੇ ਲੋਕਲ ਕਾਊਂਸਲ ਨੇ 5 ਮਿਲੀਅਨ ਡਾਲਰ ਦੀ ਰਿਬੇਟਸ ਪ੍ਰਦਾਨ ਕੀਤੀ ਹੈ। ਰੀਜ਼ਨਲ ਸਟਾਫ ਦੇ ਅਨੁਸਾਰ ਟੈਕਸ ਦੇਣ ਵਾਲਿਆਂ ਪੈਣ ਵਾਲੇ ਭਾਰ ਦੇ ਚੱਲਦਿਆਂ ਇਸ ਛੋਟ ਨੂੰ ਵਾਪਸ ਕੀਤਾ ਜਾ ਰਿਹਾ ਹੈ। ਇਹ ਸਕੀਮ ਖਾਲੀ ਸਟੋਰ ਰੱਖਣ ਵਾਲੇ ਕਾਰੋਬਾਰ ਮਾਲਕਾਂ ਲਈ ਕੋਈ ਲਾਭਦਾਇਕ ਨਹੀਂ ਹੈ।

RELATED ARTICLES
POPULAR POSTS