Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਵਾਸੀ ਔਰਤ ਨੇ 200 ਦੀ ਸਪੀਡ ‘ਤੇ ਭਜਾਈ ਕਾਰ, ਮਾਮਲਾ ਦਰਜ

ਬਰੈਂਪਟਨ ਵਾਸੀ ਔਰਤ ਨੇ 200 ਦੀ ਸਪੀਡ ‘ਤੇ ਭਜਾਈ ਕਾਰ, ਮਾਮਲਾ ਦਰਜ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਾਸੀ ਇਕ ਔਰਤ ਨੂੰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ‘ਤੇ ਕਾਰ ਚਲਾਉਣ ਲਈ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤ ਕੋਲ ਮਾਨਤਾ ਪ੍ਰਾਪਤ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਪੁਲਿਸ ਨੇ ਔਰਤ ਨੂੰ ਮੇਫੀਲਡ ਰੋਡ, ਮੈਟਰੋਲੈਂਡ ‘ਤੇ ਕਾਰ ਭਜਾਉਂਦਿਆਂ ਫੜਿਆ ਹੈ।
ਕੇਲੇਡਨ ਓ.ਪੀ.ਪੀ. ਦਾ ਕਹਿਣਾ ਹੈ ਕਿ ਪੁਲਿਸ ਨੇ ਰਾਤ ਨੂੰઠ10.30ઠਵਜੇ ਇਸ ਔਰਤ ਨੂੰ ਫੜਿਆ ਹੈ ਜੋ ਕਿ ਸੈਂਟਰਵਿਲਾ ਕੀ੍ਰਕ ਰੋਡ ‘ਤੇ ਰੈੱਡ ਲਾਈਟ ਨੂੰ ਵੀ ਇਸੇ ਸਪੀਡ ‘ਤੇ ਕ੍ਰਾਸ ਕਰ ਗਈ ਸੀ। ਔਰਤ ਨੇ 60 ਕਿਲੋਮੀਟਰ ਦੇ ਜੋਨ ‘ਚ 190 ਤੋਂ 200 ਦੀ ਸਪੀਡ ਕਰ ਦਿੱਤੀ ਗਈ ਸੀ ਅਤੇ ਪੁਲਿਸ ਨੂੰ ਆਉਂਦਿਆਂ ਵੇਖ ਕੇ ਸਪੀਡ ਹੋਰ ਵਧਾ ਦਿੱਤੀ। ਆਖ਼ਰਕਾਰ ਪੁਲਿਸ ਨੇ ਔਰਤ ਨੂੰ ਫੜ ਲਿਆ ਅਤੇ ਉਸ ਦੀ ਪਛਾਣ 21 ਸਾਲ ਦੀ ਮਲੀਸ਼ਾ ਰਹਿਮਾਨ ਵਜੋਂ ਕੀਤੀ ਗਈ ਹੈ। ਪੁਲਿਸ ਨੇ ਵਾਹਨ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਨੇ ਉਸ ‘ਤੇ ਖ਼ਤਰਨਾਕ ਡਰਾਈਵਿੰਗ ਕਰਨ, ਸਟੰਟ ਡਰਾਈਵਿੰਗ ਅਤੇ ਪੁਲਿਸ ਕੋਲੋਂ ਭੱਜਣ ਦਾ ਮਾਮਲਾ ਦਰਜ ਕੀਤਾ ਹੈ। ਉਸ ਦੇ ਕੋਲੋਂ ਜਿਹੜਾ ਨਕਲੀ ਡਰਾਈਵਿੰਗ ਲਾਇਸੰਸ ਮਿਲਿਆ ਹੈ, ਉਸ ਦਾ ਵੀ ਮਾਮਲਾ ਦਰਜ ਕੀਤਾ ਗਿਆ ਹੈ।ઠ

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …