ਟਰੂਡੋ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ ਤੇ ਸਿਆਹ ਨਸਲ ਦੇ ਲੋਕਾਂ ਦੇ ਹੱਕ ਵਿੱਚ ਇਕੱਠੇ ਹੋਣ ਦਾ ਸੱਦਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਪੁਲਿਸ ਵਿਭਾਗ ਤੇ ਨਿਆਂ ਪ੍ਰਬੰਧ ਵਿੱਚ ਨਸਲਵਾਦ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਵੱਲੋਂ ਲਿਆਂਦੇ ”ਵਰਕ ਪਲੈਨ” ਦਾ ਐਲਾਨ ਕੀਤਾ। ਪਾਰਲੀਆਮੈਂਟ ਹਿੱਲ ਉੱਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਡਾ ਟੀਚਾ ਮਜ਼ਬੂਤ ਨੀਤੀਆਂ ਲੈ ਕੇ ਆਉਣਾ ਹੈ ਤਾਂ ਕਿ ਮੂਲਵਾਸੀ, ਵੱਖ ਵੱਖ ਨਸਲਾਂ ਦੇ ਲੋਕਾਂ ਤੇ ਅਪਾਹਜ ਲੋਕਾਂ ਨੂੰ ਦਰਪੇਸ਼ ਦਿੱਕਤਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਵੱਖ ਵੱਖ ਮੰਤਰੀਆਂ ਨੂੰ ਉਨ੍ਹਾਂ ਦੇ ਮੰਤਰਾਲਿਆਂ ਦੇ ਹਿਸਾਬ ਨਾਲ ਅੱਡ ਅੱਡ ਭੂਮਿਕਾਵਾਂ ਦਿੱਤੀਆਂ ਜਾਣਗੀਆਂ। ਇਸ ਤਹਿਤ ਪੁਲਿਸ ਵਿਭਾਗ ਵਿੱਚ ਤਾਕਤ ਦੀ ਵਰਤੋਂ ਲਈ ਮਾਪਦੰਡਾਂ ਨੂੰ ਅਪਡੇਟ ਕੀਤਾ ਜਾਵੇਗਾ, ਅਸਥਾਈ ਵਿਦੇਸ਼ੀ ਕਾਮਿਆਂ ਦੀ ਹਿਫਾਜ਼ਤ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਫਰਸਟ ਨੇਸ਼ਨਜ਼ ਲਈ ਵੀ ਪੁਲਿਸ ਦੀਆਂ ਸੇਵਾਵਾਂ ਨੂੰ ਜ਼ਰੂਰੀ ਕਰਾਰ ਦਿੱਤਾ ਜਾਵੇਗਾ। ਇਸ ਐਲਾਨ ਦੀ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਖ਼ਤ ਆਲੋਚਨਾ ਕੀਤੀ ਗਈਗ਼ ਜਗਮੀਤ ਸਿੰਘ ਨੇ ਆਖਿਆ ਕਿ ਜਦੋਂ ਨਸਲਵਾਦ ਵਿਰੋਧੀ ਸਮਾਜ ਸੇਵਕਾਂ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ ਤੇ ਸਿਆਹ ਨਸਲ ਦੇ ਲੋਕਾਂ ਦੇ ਹੱਕ ਵਿੱਚ ਇੱਕਠੇ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲੋਂ ਵੀ ਘਟ ਕੰਮ ਕੀਤਾ ਗਿਆ ਹੈ। ਆਪਣੀ ਪ੍ਰੈੱਸ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਜਦੋਂ 2019 ਵਿੱਚ ਫੈਡਰਲ ਚੋਣ ਕੈਂਪੇਨ ਦੌਰਾਨ ਟਰੂਡੋ ਦੀਆਂ ਬਲੈਕ ਤੇ ਬ੍ਰਾਊਨਫੇਸ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਉਸ ਸਮੇਂ ਲਿਬਰਲ ਆਗੂ ਨੇ ਕੈਨੇਡੀਅਨਾਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਪਛਾਨਣ ਲਈ ਆਖਿਆ ਸੀ। ਉਸ ਹਿਸਾਬ ਨਾਲ ਇਹ ਸਮਾਂ ਹੈ ਜਦੋਂ ਪੁਲਿਸ ਦੀਆਂ ਵਧੀਕੀਆਂ ਤੋਂ ਤੰਗ ਲੋਕਾਂ ਲਈ ਪ੍ਰਧਾਨ ਮੰਤਰੀ ਨੂੰ ਸਿਰਫ ਗੱਲਾਂ ਕਰਨ ਦੀ ਥਾਂ ਕੁੱਝ ਠੋਸ ਕਰਨਾ ਚਾਹੀਦਾ ਹੈ।
ਆਪਣੀ ਹੀ ਸੰਸਥਾ ਨੂੰ 900 ਮਿਲੀਅਨ ਡਾਲਰ ਦੇਣ ਦੇ ਮਾਮਲੇ ਵਿਚ ਘਿਰੇ ਕੈਨੇਡੀਅਨ ਪ੍ਰਧਾਨ ਮੰਤਰੀ
ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਕ ਸੰਸਥਾ ਨੂੰ ਦਿੱਤੇ 900 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦਾ ਠੇਕਾ ਦੇਣ ਦੇ ਫ਼ੈਸਲੇ ਦੀ ਜਾਂਚ ਵਿਚ ਘਿਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਸੰਗਠਨ ਨੂੰ ਇਹ ਪੈਸਾ ਦਿੱਤਾ ਗਿਆ ਹੈ, ਉਹ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ ਹੈ। ਕੈਨੇਡਾ ਦੇ ਵਿਦਿਆਰਥੀ ਸੇਵਾ ਗ੍ਰਾਂਟ ਨੂੰ ਇਕ ਪ੍ਰੋਗਰਾਮ ਸਥਾਪਿਤ ਕਰਨ ਲਈ ‘ਵੀ’ ਚੈਰਿਟੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਇਹ ਵਿਅਕਤੀਆਂ ਨੂੰ ਟਿਊਸ਼ਨ ਤੇ ਖਰਚ ਲਈ ਕੁਝ ਆਰਥਿਕ ਮਦਦ ਕਰੇਗਾ। ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਸੇਵਾ ਗਤੀਵਿਧੀਆਂ ਵਿਚ ਹਿੱਸਾ ਲਈ 1000 ਡਾਲਰ ਤੋਂ 5000 ਕੈਨੇਡੀਅਨ ਡਾਲਰ ਵਿਚਾਲੇ ਗ੍ਰਾਂਟ ਦਾ ਭੁਗਤਾਨ ਕੀਤਾ ਜਾਣਾ ਸੀ। ਇਸ ਹਫ਼ਤੇ ਦੋ ਸੰਸਦ ਮੈਂਬਰਾਂ ਨੇ ‘ਦ ਆਫਿਸ ਆਫ਼ ਦਾ ਕੰਫਲਿਕਟ ਆਫ਼ ਇੰਟਰੈਸਟ ਐਂਡ ਐਥਿਕਸ’ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਵਤੀਰੇ ਦੀ ਜਾਂਚ ਦੀ ਅਪੀਲ ਕੀਤੀ ਹੈ। ਟਰੂਡੋ ਦੇ ਬੁਲਾਰੇ ਐੱਨ ਕਲਾਰਾ ਵੈਲਨਕੋਰਟ ਨੇ ਇਕ ਈਮੇਲ ਵਿਚ ਕਿਹਾ ਕਿ ਅਸੀਂ ਜਾਂਚ ਵਿਚ ਸਹਿਯੋਗ ਕਰਾਂਗੇ ਅਤੇ ਪ੍ਰਧਾਨ ਮੰਤਰੀ ਨੂੰ ਕੀਤੇ ਗਏ ਸਾਰੇ ਸਵਾਲਾਂ ਦਾ ਜਵਾਬ ਦਿਆਂਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …