0.7 C
Toronto
Thursday, December 25, 2025
spot_img
Homeਜੀ.ਟੀ.ਏ. ਨਿਊਜ਼ਫੈਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਨਾ ਕਰਨ ਦੀ...

ਫੈਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਨਾ ਕਰਨ ਦੀ ਸਲਾਹ

ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਲਿਆ ਗਿਆ ਫੈਸਲਾ : ਥੈਰੇਸਾ ਟੈਮ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਇੱਕ ਵਾਰੀ ਫਿਰ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹਾ ਕੈਨੇਡਾ ਵਿੱਚ ਕੋਵਿਡ-19 ਦੇ ਮਾਮਲਿਆਂ ਦੇ ਮੁੜ ਵਧਣ ਤੇ ਓਮਾਈਕ੍ਰੌਨ ਵੇਰੀਐਂਟ ਦੇ ਤੇਜੀ ਨਾਲ ਫੈਲਣ ਕਾਰਨ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਹੋਰਨਾਂ ਮੰਤਰੀਆਂ ਤੇ ਪਬਲਿਕ ਹੈਲਥ ਅਧਿਕਾਰੀਆਂ ਨਾਲ ਬੁੱਧਵਾਰ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਹ ਟਰੈਵਲ ਮਾਪਦੰਡ ਅਗਲੇ ਚਾਰ ਹਫਤਿਆਂ ਤੱਕ ਰਹਿਣਗੇ ਤੇ ਉਸ ਤੋਂ ਬਾਅਦ ਹਾਲਾਤ ਦਾ ਮੁਲਾਂਕਣ ਕਰਨ ਮਗਰੋਂ ਸਰਕਾਰ ਅਗਲਾ ਫੈਸਲਾ ਲਵੇਗੀ। ਉਨ੍ਹਾਂ ਆਖਿਆ ਕਿ ਕਈਆਂ ਨੂੰ ਇਹ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੋਵੇਗਾ ਪਰ ਅਸੀਂ ਆਪਣੇ ਹਸਪਤਾਲਾਂ ਅਤੇ ਹੈਲਥ ਕੇਅਰ ਵਰਕਰਜ਼ ਉੱਤੇ ਹੋਰ ਬੋਝ ਨਹੀਂ ਪਾਉਣਾ ਚਾਹੁੰਦੇ।
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਸੋਮਵਾਰ ਨੂੰ ਆਖਿਆ ਸੀ ਕਿ ਕੈਨੇਡਾ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਕਮਿਊਨਿਟੀ ਟਰਾਂਸਮਿਸਨ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਮੱਦੇਨਜ਼ਰ ਮਾਮਲਿਆਂ ਦੇ ਤੇਜ਼ੀ ਨਾਲ ਵਧਣ ਦਾ ਖਦਸ਼ਾ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਪਿਛਲੇ ਸ਼ੁੱਕਰਵਾਰ ਇਹ ਆਖਿਆ ਸੀ ਕਿ ਜੇ ਮੌਜੂਦਾ ਦਰ ਉੱਤੇ ਓਮਾਈਕ੍ਰੌਨ ਫੈਲਦਾ ਹੈ ਤਾਂ ਸਾਨੂੰ ਜਨਵਰੀ ਦੇ ਅੱਧ ਤੱਕ 12000 ਮਾਮਲੇ ਇੱਕ ਦਿਨ ਵਿੱਚ ਵੇਖਣ ਨੂੰ ਮਿਲ ਸਕਦੇ ਹਨ।

 

RELATED ARTICLES
POPULAR POSTS