ਸਿੰਗਾਪੁਰ : ਦੱਖਣੀ ਏਸ਼ੀਆਈ ਦੇਸ਼ਾਂ ਨਾਲ ਮੁਫਤ ਵਪਾਰ ਸਮਝੌਤੇ ਦੇ ਇੱਛੁਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਇੱਛਾ ਸਪੱਸ਼ਟ ਰੂਪ ‘ਚ ਪ੍ਰਗਟਾਉਂਦਿਆਂ ਕਿਹਾ ਕਿ ਦਸ ਦੱਖਣੀ ਮੁਲਕਾਂ ਨਾਲ ਫਰੀ ਟਰੇਡ ਡੀਲ ਬਾਰੇ ਵਿਸਥਾਰਤ ਚਰਚਾ ਹੋਵੇਗੀ। ਆਸੀਆਨ, ਜਿਨ੍ਹਾਂ ਦੀ ਸਾਂਝੀ ਆਬਾਦੀ 650 ਮਿਲੀਅਨ ਹੈ ਤੇ ਸਾਂਝਾ ਅਰਥਚਾਰਾ 2.8 ਟ੍ਰਿਲੀਅਨ ਡਾਲਰ ਹੈ, ਸਿਖਰ ਵਾਰਤਾ ਦੌਰਾਨ ਦਿੱਤੇ ਲੰਚ ਵਿੱਚ ਟਰੂਡੋ ਨੇ ਕੈਨੇਡਾ ਦਾ ਪੱਖ ਸਪਸ਼ਟ ਕੀਤਾ। ਜ਼ਿਕਰਯੋਗ ਕਿ ਆਸੀਆਨ ਮੁਲਕ ਪਹਿਲਾਂ ਹੀ ਕੈਨੇਡਾ ਦੇ ਛੇਵੇਂ ਸੱਭ ਤੋਂ ਵੱਡੇ ਕਾਰੋਬਾਰੀ ਭਾਈਵਾਲ ਹਨ।ઠਟਰੂਡੋ ਚਾਹੁੰਦੇ ਹਨ ਕਿ ਜਲਦ ਤੋਂ ਜਲਦ ਆਸੀਆਨ ਤੇ ਕੈਨੇਡਾ ਦੇ ਵਾਰਤਾਕਾਰ ਇਸ ਮੁਕਤ ਵਪਾਰ ਸਮਝੌਤੇ ਬਾਰੇ ਗੱਲ ਕਰਨੀ ਸ਼ੁਰੂ ਕਰਨ। ਇਸ ਤੋਂ ਇਲਾਵਾ ਟਰੂਡੋ ਨੇ ਇਸ ਮੌਕੇ ਆਖਿਆ ਕਿ ਉਹ ਆਸੀਆਨ ਦੇਸ਼ਾਂ ਨੂੰ ਇਹ ਅਪੀਲ ਕਰਦੇ ਹਨ ਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਕੈਨੇਡਾ ਨੂੰ ਸੀਟ ਦਿੱਤੇ ਜਾਣ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਸਮਰਥਨ ਕਰਨ। ਟਰੂਡੋ ਦੋ ਦਿਨ ਸਿੰਗਾਪੁਰ ਵਿੱਚ ਆਸੀਆਨ ਮੁਲਕਾਂ ਨੂੰ ਇਹ ਜਤਾਉਣ ਲਈ ਮੌਜੂਦ ਰਹੇ ਕਿ ਏਸ਼ੀਆਈ ਕੰਪਨੀਆਂ ਲਈ ਅਮਰੀਕਾ ਨਾਲੋਂ ਕੈਨੇਡਾ ਵਿੱਚ ਨਿਵੇਸ਼ ਕਰਨਾ ਵਧੇਰੇ ਫਾਇਦੇਮੰਦ ਸੌਦਾ ਹੈ।ઠਬੁੱਧਵਾਰ ਨੂੰ ਟਰੂਡੋ ਨੇ ਚੀਨ ਦੇ ਪ੍ਰੀਮੀਅਰ ਲੀ ਕੇਕੀਆਂਗ ਨਾਲ ਵੀ ਇਸ ਆਸ ਨਾਲ ਮੁਲਾਕਾਤ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਜਲਦ ਤੋਂ ਜਲਦ ਮੁਕਤ ਵਪਾਰ ਸਮਝੌਤਾ ਅੱਗੇ ਵੱਧ ਸਕੇ। ਟਰੂਡੋ ਨੇ ਮੁਲਾਕਾਤ ਦੀ ਸ਼ੁਰੂਆਤ ਇਹ ਕਹਿੰਦਿਆਂ ਹੋਇਆਂ ਕੀਤੀ ਕਿ ਉਮੀਦ ਹੈ ਕਿ ਅਸੀਂ ਸਾਰੇ ਪੱਖ ਖੁੱਲ੍ਹੇ ਰੱਖ ਕੇ ਗੱਲਬਾਤ ਕਰਾਂਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …