ਬਰੈਂਪਟਨ : ਬਰੈਂਪਟਨ ਵਿਚ ਬਟਾਲਾ ਦੇ ਨੌਜਵਾਨ ਸੂਰਜਦੀਪ ਸਿੰਘ ਦਾ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਸੂਰਜਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਘਰ ਮੁੜ ਰਿਹਾ ਸੀ। ਹਮਲਾਵਰ ਮ੍ਰਿਤਕ ਦਾ ਪਰਸ ਅਤੇ ਘੜੀ ਖੋਹ ਕੇ ਲੈ ਗਏ। ਮ੍ਰਿਤਕ ਬਟਾਲਾ ਦੀ ਗਰੇਟਰ ਕੈਲਾਸ਼ ਕਾਲੋਨੀ ਦਾ ਵਾਸੀ ਸੀ। ਮ੍ਰਿਤਕ ਦੇ ਤਾਇਆ ਦਲਜੀਤ ਸਿੰਘ ਨੇ ਦੱਸਿਆ ਕਿ ਸੂਰਜਦੀਪ ਸਿੰਘ ਆਪਣੇ ਚਚੇਰੇ ਭਰਾਵਾਂ ਨਾਲ ਪਿਛਲੇ ਤਿੰਨ ਸਾਲ ਤੋਂ ਪੜ੍ਹਾਈ ਲਈ ਬਰੈਂਪਟਨ ਵਿਚ ਰਹਿ ਰਿਹਾ ਸੀ।
ਬਰੈਂਪਟਨ ‘ਚ ਬਟਾਲਾ ਦੇ ਨੌਜਵਾਨ ਦਾ ਕਤਲ
RELATED ARTICLES