ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੈਸ਼ਨਲ ਐਡਵਾਇਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨਏਸੀਆਈ) ਨੇ ਆਖਿਆ ਕਿ ਕੈਨੇਡੀਅਨਜ਼ ਨੂੰ ਇਸ ਸਾਲ ਦੇ ਅੰਤ ਵਿੱਚ ਕੋਵਿਡ-19 ਵੈਕਸੀਨ ਦੀ ਇੱਕ ਹੋਰ ਬੂਸਟਰ ਡੋਜ਼ ਲੈ ਲੈਣੀ ਚਾਹੀਦੀ ਹੈ। ਇਹ ਵੀ ਆਖਿਆ ਗਿਆ ਹੈ ਕਿ ਇਹ ਡੋਜ਼ ਉਦੋਂ ਲਈ ਜਾਵੇ ਜਦੋਂ ਪਿਛਲੀ ਡੋਜ਼ ਲਿਆਂ ਨੂੰ ਛੇ ਮਹੀਨੇ ਦਾ ਸਮਾਂ ਹੋ ਗਿਆ ਹੋਵੇ।
ਐਨਏਸੀਆਈ ਵੱਲੋਂ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਕੋਵਿਡ-19 ਦੀ ਇਹ ਬੂਸਟਰ ਡੋਜ਼ ਸਾਰਸ-ਕੋਵ-2 ਵੇਰੀਐਂਟਸ ਤੋਂ ਬਚਾਉਂਦੀ ਹੈ। ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵੱਲੋਂ ਹੈਲਥ ਕੈਨੇਡਾ ਵੱਲੋਂ ਮਨਜੂਰੀ ਪ੍ਰਾਪਤ ਐਮਆਰਐਨਏ ਕੋਵਿਡ-19 ਵੈਕਸੀਨਜ਼ ਦੀ ਨਵੀਂ ਫੌਰਮੂਲੇਸ਼ਨਜ਼ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐਨਏਸੀਆਈ ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਜਿਸ ਕਿਸੇ ਦੀ ਵੀ ਉਮਰ ਪੰਜ ਸਾਲ ਤੇ ਇਸ ਤੋਂ ਵੱਧ ਹੈ ਅਤੇ ਉਸ ਦੀ ਵੈਕਸੀਨੇਸ਼ਨ ਨਹੀਂ ਕਰਵਾਈ ਗਈ ਤਾਂ ਉਸ ਨੂੰ ਐਮਆਰਐਨਏ ਵੈਕਸੀਨ ਦੀਆਂ ਮੁੱਢਲੀਆਂ ਦੋ ਡੋਜ਼ ਲਵਾਉਣੀਆਂ ਚਾਹੀਦੀਆਂ ਹਨ।
ਐਨਏਸੀਆਈ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਇਸ ਸਾਲ ਦੇ ਅੰਤ ਵਿੱਚ ਇਮਿਊਨਾਈਜ਼ੇਸ਼ਨ ਉਨ੍ਹਾਂ ਲਈ ਖਾਸਤੌਰ ਉੱਤੇ ਜ਼ਰੂਰੀ ਹੈ ਜਿਨ੍ਹਾਂ ਨੂੰ ਕੋਵਿਡ-19 ਇਨਫੈਕਸ਼ਨ ਜਾਂ ਖਤਰਨਾਕ ਬਿਮਾਰੀ ਹੋਣ ਦਾ ਜ਼ਿਆਦਾ ਡਰ ਹੈ।
ਇਨ੍ਹਾਂ ਗਰੁੱਪਜ਼ ਵਿੱਚ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ, ਲਾਂਗ ਟਰਮ ਕੇਅਰ ਹੋਮਜ਼ ਦੇ ਰੈਜ਼ੀਡੈਂਟਸ ਜਾਂ ਇੱਕ ਥਾਂ ਉੱਤੇ ਰਹਿਣ ਵਾਲੇ ਹੋਰ ਲੋਕ, ਜਿਨ੍ਹਾਂ ਨੂੰ ਲੰਮੇਂ ਸਮੇਂ ਤੋਂ ਕੋਈ ਬਿਮਾਰੀ ਹੈ, ਗਰਭਵਤੀ ਔਰਤਾਂ, ਫਰਸਟ ਨੇਸ਼ਨਜ਼ ਨਾਲ ਸਬੰਧਤ ਲੋਕ, ਜ਼ਰੂਰੀ ਕਮਿਊਨਿਟੀ ਸੇਵਾਵਾਂ ਦੇਣ ਵਾਲੇ ਲੋਕ ਸ਼ਾਮਲ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …