-4.8 C
Toronto
Tuesday, March 17, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ ਅੰਮ੍ਰਿਤਸਰ ਦੇ ਮੁੰਡੇ ਨੇ ਜਲੰਧਰ ਦੀ ਕੁੜੀ ਨੂੰ ਮਾਰੀ ਗੋਲੀ

ਬਰੈਂਪਟਨ ‘ਚ ਅੰਮ੍ਰਿਤਸਰ ਦੇ ਮੁੰਡੇ ਨੇ ਜਲੰਧਰ ਦੀ ਕੁੜੀ ਨੂੰ ਮਾਰੀ ਗੋਲੀ

ਫਿਰ ਖੁਦ ‘ਤੇ ਖੁਦ ਹੀ ਕੀਤਾ ਵਾਰ, ਬੇਸਮੈਂਟ ਵਿਚੋਂ ਦੋਵਾਂ ਦੀਆਂ ਮਿਲੀਆਂ ਲਾਸ਼ਾਂ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਿਚ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਤੋਂ ਆ ਕੇ ਸੈਂਟਲ ਹੋਈ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਲੰਘੇ ਸੋਮਵਾਰ ਦੀ ਹੈ। ਦੋਵਾਂ ਦੀਆਂ ਲਾਸ਼ਾਂ ਇਕ ਹੀ ਅਪਾਰਟਮੈਂਟ ਦੀ ਬੇਸਮੈਂਟ ਵਿਚੋਂ ਮਿਲੀਆਂ ਹਨ। ਦੋਵੇਂ ਇਕ ਦੂਜੇ ਦੇ ਕਰੀਬੀ ਦੋਸਤ ਸਨ। ਨੌਜਵਾਨ ਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਬਰੈਂਪਟਨ ਪੁਲਿਸ ਨੂੰ ਸੋਮਵਾਰ ਦੁਪਹਿਰੇ ਦੋ ਵਜੇ ਇਕ ਅਪਾਰਟਮੈਂਟ ਦੀ ਬੇਸਮੈਂਟ ਵਿਚੋਂ ਇਕ ਨੌਜਵਾਨ ਅਤੇ ਲੜਕੀ ਦੇ ਮ੍ਰਿਤਕ ਸਰੀਰ ਮਿਲੇ। ਇਨ੍ਹਾਂ ਦੀ ਪਹਿਚਾਣ ਜਲੰਧਰ ਜ਼ਿਲ੍ਹੇ ਦੇ ਕਸਬਾ ਨੂਰਮਹਿਲ ਦੇ ਪਿੰਡ ਭੰਡਾਲਾ ਤੋਂ ਆ ਕੇ ਸੈਂਟਲ ਹੋਈ 27 ਸਾਲਾ ਸ਼ਰਨਜੀਤ ਕੌਰ ਅਤੇ ਅੰਮ੍ਰਿਤਸਰ ਦੇ ਪਿੰਡ ਖਿਲਚੀਆਂ ਦੇ 35 ਸਾਲਾ ਨੌਜਵਾਨਾਂ ਨਵਦੀਪ ਸਿੰਘ ਦੇ ਰੂਪ ਵਿਚ ਹੋਈ। ਜਿਥੋਂ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ ਹਨ, ਨਵਦੀਪ ਉਸੇ ਅਪਾਰਟਮੈਂਟ ਵਿਚ ਰਹਿੰਦਾ ਸੀ। ਪੁਲਿਸ ਨੈ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀ.ਆਰ. ਸੀ, ਜਦਕਿ ਨਵਦੀਪ ਨੇ ਹਾਲ ਹੀ ਵਿਚ ਪੀ.ਆਰ. ਲਈ ਅਪਲਾਈ ਕੀਤਾ ਸੀ। ਸ਼ੁਰੂਆਤੀ ਰਿਪੋਰਟ ਵਿਚ ਇਹ ਪਤਾ ਲੱਗਾ ਹੈ ਕਿ ਸ਼ਰਨਜੀਤ ਅਤੇ ਨਵਦੀਪ ਦੀ ਦੋਸਤੀ ਸੀ। ਪੁਲਿਸ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਹੈ। ਉਧਰ ਦੂਜੇ ਪਾਸੇ ਨੂਰਮਹਿਲ ਵਿਚ ਘੜੀਆਂ ਦੀ ਦੁਕਾਨ ਚਲਾਉਂਦੇ ਸ਼ਰਨਜੀਤ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ। ਉਨ੍ਹਾਂ ਨੇ ਕਿਹਾ ਕਿ ਉਹ ਸ਼ਰਨਜੀਤ ਦਾ ਸਸਕਾਰ ਆਪਣੇ ਪਿੰਡ ਵਿਚ ਹੀ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS