ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਵਿਚ ਘਰੇਲੂ ਹਿੰਸਾ ਦੇ ਵਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸਹੋਤਾ ਨੇ ਆਖਿਆ ਕਿ ਪਿਛਲੇ 10 ਸਾਲਾਂ ਵਿੱਚ ਘਰੇਲੂ ਹਿੰਸਾ ਕਾਰਨ ਬਰੈਂਪਟਨ ਵਿੱਚ ਹੀ 22 ਮਹਿਲਾਵਾਂ ਤੇ ਬੱਚਿਆਂ ਦਾ ਕਤਲ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਤਲ ਹੋਣ ਵਾਲਿਆਂ ਵਿੱਚ ਲੂਸੀ ਵੋਜ਼ਤਾਲਸਕੀ, ਮਾਰੀਆ ਗੌਰੌਸਪੇ, ਕ੍ਰਿਸਚੀਅਨ ਗੌਰੌਸਪੇ, ਲੌਰਾ ਗ੍ਰਾਂਟ, ਰੀਆ ਰਾਜਕੁਮਾਰ ਤੇ ਕਈ ਹੋਰਨਾਂ ਦੇ ਨਾਂ ਵਰਣਨਯੋਗ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕਤਲ ਉਨ੍ਹਾਂ ਲੋਕਾਂ ਦੇ ਹੱਥੋਂ ਹੋਇਆ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ ਜਿਵੇਂ ਕਿ ਆਪਣੇ ਪਤੀ ਜਾਂ ਮਾਪਿਆਂ ਹੱਥੋਂ। ਉਨ੍ਹਾਂ ਆਖਿਆ ਕਿ ਆਪਣੇ ਹੀ ਘਰ ਵਿੱਚ ਕਿਸੇ ਨੂੰ ਆਪਣੀ ਜਾਨ ਜਾਣ ਦਾ ਡਰ ਨਹੀਂ ਹੋਣਾ ਚਾਹੀਦਾ। ਅਜਿਹੇ ਜੁਰਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕਣ ਵਾਸਤੇ ਸਾਨੂੰ ਆਪਣੀਆਂ ਕਮਿਊਨਿਟੀਜ਼ ਤੇ ਸਰਕਾਰ ਦੇ ਸਾਰੇ ਪੱਧਰਾਂ ਨੂੰ ਰਲ ਕੇ ਕੰਮ ਕਰਦਾ ਰਹਿਣਾ ਚਾਹੀਦਾ ਹੈ।
ਰੂਬੀ ਸਹੋਤਾ ਨੇ ਵਧ ਰਹੀ ਹਿੰਸਾ ‘ਤੇ ਪ੍ਰਗਟਾਈ ਚਿੰਤਾ
RELATED ARTICLES

