ਉਨਟਾਰੀਓ : ਕੈਨੇਡਾ ਵਿਚ ਜਿਉਂ-ਜਿਉਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਤਿਉਂ-ਤਿਉਂ ਲੀਡਰਸ਼ਿਪ ਦੀ ਦੌੜ ਵਿਚ ਸ਼ਾਮਲ ਹੋਣ ਲਈ ਉਮੀਦਵਾਰ ਵੀ ਮੈਦਾਨ ਵਿਚ ਉਤਰਨ ਲੱਗ ਪਏ ਹਨ। ਉਨਟਾਰੀਓ ਦੇ ਸਾਬਕਾ ਲਿਬਰਲ ਕੈਬਨਿਟ ਮੰਤਰੀ ਸਟੀਵਨ ਡੈਲ ਡੂਕਾ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਉਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਇੱਛਾ ਡੈਲ ਡੂਕਾ ਨੇ ਅਪ੍ਰੈਲ ਵਿਚ ਹੀ ਜ਼ਾਹਰ ਕੀਤੀ ਸੀ। ਉਨ੍ਹਾਂ ਯਕੀਨ ਦਿਵਾਇਆ ਸੀ ਕਿ ਅਗਲੀਆਂ ਪ੍ਰੋਵਿਨਸ਼ੀਅਲ ਚੋਣਾਂ ਵਿਚ ਪਾਰਟੀ ਦੀਆਂ ਜ਼ਿਆਦਾ ਉਮੀਦਵਾਰ ਮਹਿਲਾਵਾਂ ਹੀ ਹੋਣਗੀਆਂ। ਡੈਲ ਡੂਕਾ ਨੇ ਪਿਛਲੇ ਦਿਨੀਂ ਆਪਣਾ ਨਾਮ ਇਲੈਕਸ਼ਨਜ਼ ਉਨਟਾਰੀਓ ਕੋਲ ਰਜਿਸਟਰ ਕਰਵਾਇਆ ਸੀ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਉਮੀਦਵਾਰ ਬਣ ਗਏ ਹਨ। ਡੈਲ ਡੂਕਾ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ, ਉਹ ਉਸ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਂਝਾ ਟੀਚਾ ਇਹ ਯਕੀਨੀ ਬਣਾਉਂਦਾ ਹੈ ਕਿ ਡੱਗ ਫੋਰਡ ਦਾ ਉਨਟਾਰੀਓ ਵਿਚ ਆਖਰੀ ਸਿਆਸੀ ਕਾਰਜਕਾਲ ਹੋਵੇ। ਜ਼ਿਕਰਯੋਗ ਹੈ ਕਿ 2018 ਦੀਆਂ ਚੋਣਾਂ ਵਿਚ ਪ੍ਰੀਮੀਅਰ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੂੰ ਵੋਟਰਾਂ ਵਲੋਂ ਚੁਣ ਜਾਣ ਤੋਂ ਬਾਅਦ ਲਿਬਰਲਾਂ ਦਾ ਰਾਜ ਉਨਟਾਰੀਓ ਵਿਚੋਂ ਸਮਾਪਤ ਹੋ ਗਿਆ ਸੀ। ਉਸ ਸਮੇਂ ਕੈਥਲੀਨ ਵਿਨ ਨੇ ਲਿਬਰਲ ਪਾਰਟੀ ਦੀ ਆਗੂ ਵਜੋਂ ਅਸਤੀਫਾ ਦੇ ਦਿੱਤਾ ਸੀ। ਲਿਬਰਲ ਐਮਪੀਪੀ ਮਾਈਕਲ ਕੋਟੀਊ ਅਤੇ ਸਾਬਕਾ ਉਮੀਦਵਾਰ ਐਲਵਿਨ ਟੈਡਜੋ ਨੇ ਵੀ ਉਨਟਾਰੀਓ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਲਈ ਲੀਡਰਸ਼ਿਪ ਦੀ ਦੌੜ ਵਿਚ ਹਿੱਸਾ ਲੈਣ ਦਾ ਸੰਕੇਤ ਦਿੱਤਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …