-4.6 C
Toronto
Monday, February 2, 2026
spot_img
Homeਜੀ.ਟੀ.ਏ. ਨਿਊਜ਼ਮਕਾਨਾਂ ਦੇ ਕਿਰਾਏ ਕਾਮਿਆਂ ਨੂੰ ਕਰ ਰਹੇ ਹਨ ਬੇਘਰ

ਮਕਾਨਾਂ ਦੇ ਕਿਰਾਏ ਕਾਮਿਆਂ ਨੂੰ ਕਰ ਰਹੇ ਹਨ ਬੇਘਰ

8ਟੋਰਾਂਟੋ/ਬਿਊਰੋ ਨਿਊਜ਼
ਜਿਸ ਤੇਜੀ ਨਾਲ ਕੈਨੇਡਾ ਵਿਚ ਮਕਾਨਾਂ ਦੇ ਕਿਰਾਇਆਂ ਵਿਚ ਵਾਧਾ ਹੋ ਰਿਹਾ ਹੈ, ਉਸ ਦਾ ਸਿੱਧਾ ਅਸਰ ਘੱਟ ਆਮਦਨ ਵਾਲੇ ਕਾਮਿਆਂ ‘ਤੇ ਪੈ ਰਿਹਾ ਹੈ। ਘੱਟ ਕਮਾਈ ਵਾਲੇ ਪਰਵਾਸੀ ਕਾਮੇ ਬੇਘਰ ਹੋਣ ਦੀ ਕਗਾਰ ਉਤੇ ਪਹੁੰਚ ਗਏ ਹਨ। ਇਸ ਖਤਰਨਾਕ ਰੁਝਾਨ ਦਾ ਮੁੱਖ ਕਾਰਨ ਅਸਮਾਨ ਛੋਹ ਰਹੇ ਮਕਾਨਾਂ ਦੇ ਕਿਰਾਏ ਹਨ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਉਜਰਾਤ ‘ਤੇ ਕੰਮ ਕਰਨ ਵਾਲਿਆਂ ਲਈ ਹਰ ਮਹੀਨੇ ਕਿਰਾਇਆ ਦੇਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ‘ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼’ ਵਲੋਂ ਮੁਲਕ ਦੇ ਤਿੰਨ ਦਰਜਨ ਵੱਡੇ ਸ਼ਹਿਰਾਂ ਅਤੇ ਇਨ੍ਹਾਂ ਦੇ ਨਾਲ ਲੱਗਦੇ 800 ਇਲਾਕਿਆਂ ਵਿਚ ਲੋਕਾਂ ਦੀ ਆਮਦਨ ਅਤੇ ਮਕਾਨ ਕਿਰਾਏ ਦੀ ਤੁਲਨਾ ਕੀਤੀ ਗਈ, ਜਿਸ ਮੁਤਾਬਕ 800 ਵਿਚੋਂ ਸਿਰਫ 24 ਇਲਾਕਿਆਂ ਵਿਚ ਹੀ ਮਕਾਨ ਕਿਰਾਇਆ, ਘੱਟ ਕਮਾਈ ਵਾਲੇ ਲੋਕਾਂ ਦੀ ਆਰਥਿਕ ਪਹੁੰਚ ਵਿਚ ਰਹਿ ਗਿਆ ਹੈ, ਜਦੋਂ ਕਿ ਬਾਕੀ ਥਾਵਾਂ ‘ਤੇ ਇਕ ਜਾਂਦੋ ਕਮਰਿਆਂ ਵਾਲਾ ਅਪਾਰਟਮੈਂਟ ਕਿਰਾਏ ‘ਤੇ ਲੈਣਾ ਉਨ੍ਹਾਂ ਦੇ ਵੱਸੋਂ ਬਾਹਰ ਹੋ ਚੁੱਕਾ ਹੈ। ਸੀ.ਸੀ.ਪੀ.ਏ. ਦੇ ਆਰਥਿਕ ਮਾਹਰ ਡੇਵਿਡ ਮੈਕਡੋਨਡ ਨੇ ਦੱਸਿਆ ਕਿ ਤਕਰੀਬਨ 50 ਲੱਖ ਕੈਨੇਡੀਅਨ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਹਨ ਅਤੇ ਇਨ੍ਹਾਂ ਵਾਸਤੇ ਹਰ ਮਹੀਨੇ ਕਿਰਾਇਆ ਅਦਾ ਕਰਨਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਜਰਤ ਦਰ ‘ਤੇ ਕੰਮ ਕਰਨ ਵਾਲਿਆਂ ਉਪਰ ਸਭ ਤੋਂ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਆਮਦਨ ਦੇ ਮੁਕਾਬਲੇ ਮਕਾਨ ਕਿਰਾਇਆ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਸ਼ਹਿਰਾਂ ਦੇ ਹਿਸਾਬ ਨਾਲ ਜ਼ਿਕਰ ਕੀਤਾ ਜਾਵੇ ਤਾਂ ਵੈਨਕੂਵਰ ਵਿਚ ਇਕ ਬੈਡਰੂਮ ਵਾਲਾ ਅਪਾਰਟਮੈਂਟ ਕਿਰਾਏ ‘ਤੇ ਲੈਣ ਲਈ ਘੱਟੋ-ਘੱਟ ਉਜਰਤ ਦਰ ‘ਤੇ ਕੰਮ ਕਰਨ ਵਾਲੇ ਕਿਰਤੀ ਨੂੰ ਹਰ ਹਫਤੇ 84 ਘੰਟੇ ਮਿਹਨਤ ਕਰਨੀ ਹੋਵੇਗੀ।
ਟੋਰਾਂਟੋ ਦਾ ਜ਼ਿਕਰ ਕੀਤਾ ਜਾਵੇ ਤਾਂ ਇਕ ਕਿਰਤੀ ਨੂੰ ਹਰ ਹਫਤੇ 79 ਘੰਟੇ ਕੰਮ ਕਰਨਾ ਹੋਵੇਗਾ। ਕਿੰਗਸ਼ਟਨ, ਵਿੰਡਸਰ, ਕੈਲਗਰੀ, ਓਟਵਾ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਵਿਚ ਵੀ ਹਾਲਾਤ ਜ਼ਿਆਦਾ ਸੁਖਾਵੇਂ ਨਹੀਂ, ਜਿੱਥੇ ਮਕਾਨ ਕਿਰਾਇਆ ਅਦਾ ਕਰਨ ਲਈ ਹਫਤੇ ਵਿਚ 70 ਘੰਟੇ ਕੰਮ ਲਾਜ਼ਮੀ ਹੋ ਗਿਆ ਹੈ। ਰੋਜ਼ਾਨਾ 8 ਘੰਟੇ ਜਾਂ ਹਫਤੇ ਵਿਚ 40 ਘੰਟੇ ਕੰਮ ਕਰਕੇ ਮਕਾਨ ਦਾ ਕਿਰਾਇਆ ਅਦਾ ਕਰਨਾ ਹੋਵੇ ਤਾਂ ਸਬੰਧਤ ਕਿਰਤੀ ਦੀ ਘੱਟੋ-ਘੱਟ ਕਮਾਈ 26 ਡਾਲਰ ਪ੍ਰਤੀ ਘੰਟਾ ਹੋਣੀ ਲਾਜ਼ਮੀ ਹੈ। ਰਿਪੋਰਟ ਮੁਤਾਬਕ ਕਿਊਬਿਕ ਦੇ ਤਿੰਨ ਸ਼ਹਿਰਾਂ ਸ਼ੇਰਬਰੂਕ, ਸੈਗਨੇ ਅਤੇ ਟਰੌਇਸ-ਰਿਵੀਅਰਸ ਸ਼ਹਿਰਾਂ ਵਿਚ ਹੀ ਘੱਟ ਕਮਾਈ ਵਾਲੇ ਮਕਾਨ ਕਿਰਾਏ ‘ਤੇ ਲੈ ਸਕਦੇ ਹਨ।

RELATED ARTICLES
POPULAR POSTS