Breaking News
Home / ਜੀ.ਟੀ.ਏ. ਨਿਊਜ਼ / ਕ੍ਰਿਸਮਸ ਮੌਕੇ ਟਰੂਡੋ ਨੇ ਕੈਨੇਡੀਅਨਾਂ ਨੂੰ

ਕ੍ਰਿਸਮਸ ਮੌਕੇ ਟਰੂਡੋ ਨੇ ਕੈਨੇਡੀਅਨਾਂ ਨੂੰ

ਰਲ ਮਿਲ ਕੇ ਰਹਿਣ ਦਾ ਦਿੱਤਾ ਸੁਨੇਹਾ
ਕਿਹਾ : ਗੁਆਂਢੀਆਂ ਨੂੰ ਵੀ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਖੁਦ ਨਾਲ ਕਰਦੇ ਹਾਂ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਮਸ ਮੌਕੇ ਕੈਨੇਡੀਅਨਜ ਨੂੰ ਦਿੱਤੇ ਸੁਨੇਹੇ ਵਿੱਚ ਆਖਿਆ ਹੈ ਕਿ ਇਸ ਕ੍ਰਿਸਮਸ ਸਾਨੂੰ ਆਪਣੇ ਮਤਭੇਦਾਂ ਨੂੰ ਭੁਲਾ ਕੇ ਇੱਕ ਦੂਜੇ ਨਾਲ ਰਲ ਕੇ ਰਹਿਣਾ ਚਾਹੀਦਾ ਹੈ।
ਕ੍ਰਿਸਮਸ ਮੌਕੇ ਦਿੱਤੇ ਆਪਣੇ ਭਾਸਣ ਵਿੱਚ ਟਰੂਡੋ ਨੇ ਆਖਿਆ ਕਿ ਆਪਣੇ ਗੁਆਂਢੀਆਂ ਨੂੰ ਵੀ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਖੁਦ ਨਾਲ ਕਰਦੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਔਖੇ ਵੇਲਿਆਂ ਵਿੱਚੋਂ ਲੰਘ ਰਹੇ ਕੈਨੇਡੀਅਨਜ਼ ਦੀ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਇਸ ਸਾਲ ਜਿਹੜੇ ਇੱਕਲਿਆਂ ਛੁੱਟੀਆਂ ਗੁਜਾਰ ਰਹੇ ਹਨ ਉਨ੍ਹਾਂ ਨਾਲ ਵੀ ਸਾਨੂੰ ਤਿਓਹਾਰ ਦੇ ਇਸ ਮੌਸਮ ਦਾ ਨਿੱਘ ਸਾਂਝਾ ਕਰਨਾ ਚਾਹੀਦਾ ਹੈ।
ਟਰੂਡੋ ਨੇ ਆਖਿਆ ਕਿ ਯਿਸੂ ਮਸੀਹ ਦੇ ਜਨਮ ਦੀਆਂ ਖੁਸ਼ੀਆਂ ਮਨਾ ਰਹੇ ਕ੍ਰਿਸਚੀਅਨਜ਼ ਨੂੰ ਇਸ ਦੌਰਾਨ ਫਰਾਖਦਿਲੀ, ਰਹਿਮਦਿਲੀ ਤੇ ਆਸ ਵਰਗੀਆਂ ਕਦਰਾਂ ਕੀਮਤਾਂ ਨੂੰ ਵੀ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਟਰੂਡੋ ਨੇ ਮਿਲਟਰੀ ਮੈਂਬਰਜ, ਫਰਸਟ ਰਿਸਪਾਂਡਰਜ ਤੇ ਵਾਲੰਟੀਅਰਜ ਦਾ ਉਚੇਚਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਕਿਸੇ ਹੋਰ ਦੀਆਂ ਛੁੱਟੀਆਂ ਬਿਹਤਰ ਬਣਾਉਣ ਲਈ ਆਪਣਾ ਕੀਮਤੀ ਸਮਾਂ ਦਿੰਦੇ ਹਨ।
ਉਨ੍ਹਾਂ ਸਾਰੇ ਕੈਨੇਡੀਅਨਜ ਨੂੰ ਨਵੇਂ ਸਾਲ ਮੌਕੇ ਵੀ ਕਮਿਊਨਿਟੀਜ਼, ਦੇਸ ਤੇ ਦੁਨੀਆਂ ਨੂੰ ਸਾਰਿਆਂ ਲਈ ਬਿਹਤਰ ਬਣਾਉਣ ਦੀ ਅਪੀਲ ਕੀਤੀ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …