ਮਾਮਲਾ ਮਹਿਲਾ ਐਮਪੀ ਨੂੰ ਕੁਹਣੀ ਮਾਰਨ ਦਾ
ਔਟਵਾ/ਪਰਵਾਸੀ ਬਿਊਰੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁੱਧਵਾਰ ਨੂੰ ਇਕ ਹੀ ਦਿਨ ਵਿੱਚ ਦੋ ਵਾਰ ਮਾਫੀ ਮੰਗਣੀ ਪਈ। ਪਹਿਲੀ ਵਾਰ ਤਾਂ ਉਨ੍ਹਾਂ ਨੇ ਲਗਭਗ ਤਿੰਨ ਵਜੇ ਦੁਪਹਿਰ ਨੂੰ ਸਮੁੱਚੇ ਦੇਸ਼ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗੀ, ਉੱਥੇ ਦੁਪਿਹਰ ਬਾਅਦ ਉਹ ਵਿਰੋਧੀ ਧਿਰ ਨਾਲ ਉਲਝ ਪਏ ਅਤੇ ਆਪਣੀ ਸੀਟ ਛੱਡ ਕੇ ਸਾਹਮਣੇ ਵਿਰੋਧੀ ਵਾਲੇ ਪਾਸੇ ਚਲੇ ਗਏ, ਜਿੱਥੇ ਝਗੜਦਿਆਂ ਉਨ੍ਹਾਂ ਦੀ ਕੁਹਣੀ ਐਨਡੀਪੀ ਐਮਪੀ ਰੁੱਥ ਐਲਨ ਦੇ ਵੱਜ ਗਈ। ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਮਚ ਗਿਆ ਅਤੇ ਟਰੂਡੋ ‘ਤੇ ਮਹਿਲਾ ਐਮਪੀ ਨਾਲ ਛੇੜਛਾੜ ਦਾ ਦੋਸ਼ ਲੱਗਣ ਲੱਗ ਪਿਆ। ਇਸੇ ਤਰ੍ਹਾਂ ਦੋਸ਼ ਹੈ ਕਿ ਉਨ੍ਹਾਂ ਨੇ ਕੰਸਰਵੇਟਿਵ ਐਮਪੀ ਅਤੇ ਪਾਰਟੀ ਵ੍ਹਿਪ ਗੋਰਡ ਬਰਾਊਨ ਨੂੰ ਬਾਂਹ ਤੋਂ ਫੜ੍ਹਿਆ। ਹਾਲਾਂਕਿ ਟਰੂਡੋ ਨੇ ਦੋਹਾਂ ਐਮਪੀਜ਼ ਤੋਂ ਤੁਰੰਤ ਮਾਫੀ ਮੰਗ ਲਈ। ਪਰੰਤੂ ਫਿਰ ਵੀ ਇਹ ਮਾਮਲਾ ਕੰਸਰਵੇਟਿਵ ਲੀਡਰ ਪੀਟਰ ਵੈਨ ਲੋਨ ਦੇ ਮਤੇ ਤੋਂ ਬਾਅਦ ਸਦਨ ਦੇ ਅਜਿਹੇ ਮਾਮਲਿਆਂ ਲਈ ਬਣੀ ਕਮੇਟੀ ਨੂੰ ਸੌਂਪਣ ਲਈ ਪੇਸ਼ ਕੀਤਾ ਗਿਆ ਹੈ। ਪਰੰਤੂ ਪ੍ਰਧਾਨ ਮੰਤਰੀ ਵੱਲੋਂ ਵਾਰ ਵਾਰ ਮਾਫੀ ਮੰਗੇ ਜਾਣ ਦੇ ਬਾਵਜੂਦ ਵੀ ਵਿਰੋਧੀ ਧਿਰਾਂ ਸੰਤੁਸ਼ਟ ਨਹੀਂ ਹਨ। ”ਮੈਂ ਆਪਣੇ ਵਿਵਹਾਰ ਲਈ ਸ਼ਰਮਿੰਦਾ ਹਾਂ ਅਤੇ ਸਾਰੇ ਮੈਂਬਰਾਂ ਤੋਂ ਮਾਫੀ ਮੰਗਦਾ ਹਾਂ। ਮੇਰਾ ਵਿਵਹਾਰ ਕਿਸੇ ਵੀ ਤਰ੍ਹਾਂ ਨਾਲ ਚੰਗਾ ਅਤੇ ਜਾਇਜ਼ ਨਹੀਂ ਸੀ। ਮੈਨੂੰ ਆਪਣੇ ਤੇ ਸ਼ਰਮ ਆ ਰਹੀ ਹੈ।” ਟਰੂਡੋ ਨੇ ਮਾਫੀ ਮੰਗਦਿਆਂ ਕਿਹਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …