‘ਪਰਵਾਸੀ ਰੇਡੀਓ’ ‘ਤੇ ਦੋ ਘੰਟੇ ‘ਚ 31,206 ਡਾਲਰ ਇੱਕਠੇ ਹੋਏ
13,100 ਡਾਲਰ ਦਾ ਗੁਪਤ ਦਾਨ ਵੀ ਪ੍ਰਾਪਤ ਹੋਇਆ
ਮਿਸੀਸਾਗਾ/ਪਰਵਾਸੀ ਬਿਊਰੋ
ਬੀਤੇ ਸੋਮਵਾਰ ਨੂੰ 1320 ਏਐਮ ਰੇਡੀਓ ਸਟੇਸ਼ਨ ‘ਤੇ ਸਾਰਾ ਦਿਨ ਫੋਰਟ ਮੈੱਕਮਰੀ ਦੇ ਪੀੜਤਾਂ ਲਈ ਰੇਡੀਓ ਥੌਨ ਕੀਤਾ ਗਿਆ। ਇਸ ਵਿੱਚ ਸੈਂਕੜੇ ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਇਸੇ ਕੜੀ ਦੌਰਾਨ ਰੇਡੀਓ ਪਰਵਾਸੀ ਵੱਲੋਂ ਸਵੇਰੇ 10 ਵਜੇ ਤੋਂ 12 ਵਜੇ ਤੱਕ, ਦੋ ਘੰਟੇ ਕੀਤੇ ਗਏ ਰੇਡੀਓ ਥੌਨ ਦੌਰਾਨ ਕੁੱਲ 31,206 ਡਾਲਰ ਇਕੱਠੇ ਹੋਏ। ਪਰਵਾਸੀ ਰੇਡੀਓ ਦੇ ਸੰਚਾਲਕ ਰਜਿੰਦਰ ਸੈਣੀ ਦਾ ਕਹਿਣਾ ਹੈ ਕਿ ਸਰੋਤਿਆਂ ਵੱਲੋਂ ਦਿਲ੍ਹ ਖੋਲ ਕੇ ਦਿੱਤੇ ਗਏ ਦਾਨ ਲਈ ਉਹ ਸਭ ਦੇ ਬਹੁਤ ਸ਼ੁਕਰਗੁਜ਼ਾਰ ਹਨ। ਇਸ ਦੌਰਾਨ ਇਕ ਖੁਸ਼ੀ ਵਾਲੀ ਗੱਲ ਵੀ ਰਹੀ ਕਿ ਇਕ ਪੰਜਾਬੀ ਸੱਜਣ ਨੇ ‘ਪਰਵਾਸੀ’ ਦੇ ਦਫਤਰ ਆ ਕੇ ਵੱਖ-ਵੱਖ ਸਰੋਤਿਆਂ ਵੱਲੋਂ ਦਿੱਤੀ ਹੋਈ ਸਾਰੀ ਰਕਮ ਦੇ ਬਰਾਬਰ 13,100 ਡਾਲਰ ਦਾ ਦਾਨ ਦੇਣ ਦਾ ਫੈਸਲਾ ਵੀ ਕੀਤਾ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਜੁੜੇ ਵਾਲੰਟੀਅਰਾਂ ਨੇ ਵੀ 3600 ਡਾਲਰ ਦਾ ਯੋਗਦਾਨ ਪਾਇਆ। ਇੰਜ ਕੁੱਲ ਇਕੱਠੀ ਹੋਈ ਰਕਮ 31,200 ਡਾਲਰ ਤੱਕ ਪਹੁੰਚ ਗਈ। ਵਰਨਣਯੋਗ ਹੈ ਕਿ ਓਨਟਾਰੀਓ ਗੁਰਦਵਾਰਾਜ਼ ਕਮੇਟੀ ਅਤੇ ਓਨਟਾਰੀਓ ਗੁਰਦਵਾਰਾਜ਼ ਕੌਂਸਲ ਵੱਲੋਂ ਮੀਡੀਆ ਖੇਤਰ ਵਿੱਚ ਕੰਮ ਕਰਦੇ ਲੋਕਾਂ ਨਾਲ ਮਿਲ ਕੇ ਸਾਂਝੇ ਤੌਰ ‘ਤੇ ਫੋਰਟ ਮੈੱਕਮਰੀ ਵਿੱਚ ਲੱਗੀ ਅੱਗ ਕਾਰਣ ਹੋਏ ਨੁਕਸਾਨ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਰਿਲੀਫ ਫੰਡ ਵਿੱਚ ਯੋਗਦਾਨ ਪਾਉਣ ਲਈ ਸਮੁੱਚੇ ਜੀਟੀਏ ਇਲਾਕੇ ਵਿੱਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਗਈ ਸੀ ਕਿ ਵੇਲਾ ਆ ਗਿਆ ਹੈ ਹੁਣ ਤੱਕ ਸਿੱਖ ਕਮਿਊਨਿਟੀ ਨੂੰ ਜੋ ਵੀ ਮਾਣ -ਸਨਮਾਨ ਅਤੇ ਹੱਕ ਮਿਲੇ ਹਨ, ਉਸਦਾ ਮੁੱਲ ਮੋੜਿਆ ਜਾਵੇ।
Home / ਜੀ.ਟੀ.ਏ. ਨਿਊਜ਼ / ਫੋਰਟ ਮੈੱਕਮਰੀ ਦੇ ਪੀੜਤਾਂ ਲਈ 1320 ਸਟੇਸ਼ਨ ਸਮੇਤ ਵੱਖ-ਵੱਖ ਰੇਡੀਓ ਪ੍ਰੋਗਰਾਮਾਂ ਵਿੱਚ ਟੋਰਾਂਟੋ ਵਾਸੀਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …