16.9 C
Toronto
Sunday, September 6, 2026
spot_img
Homeਪੰਜਾਬਹਾਈਕੋਰਟ ਨੇ ਡਰੱਗ ਤਸਕਰੀ ਮਾਮਲੇ 'ਚ ਸੁਖਪਾਲ ਖਹਿਰਾ ਬਾਰੇ ਫੈਸਲਾ ਰੱਖਿਆ ਰਾਖਵਾਂ

ਹਾਈਕੋਰਟ ਨੇ ਡਰੱਗ ਤਸਕਰੀ ਮਾਮਲੇ ‘ਚ ਸੁਖਪਾਲ ਖਹਿਰਾ ਬਾਰੇ ਫੈਸਲਾ ਰੱਖਿਆ ਰਾਖਵਾਂ

ਹਾਈਕੋਰਟ ਨੇ ਡਰੱਗ ਤਸਕਰੀ ਮਾਮਲੇ ‘ਚ ਸੁਖਪਾਲ ਖਹਿਰਾ ਬਾਰੇ ਫੈਸਲਾ ਰੱਖਿਆ ਰਾਖਵਾਂਹਾਈਕੋਰਟ ‘ਚ ਦੋ ਘੰਟੇ ਚੱਲੀ ਬਹਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ-ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਡਰੱਗ ਤਸਕਰੀ ਮਾਮਲੇ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਹੈ। ਖਹਿਰਾ ਦੇ ਵਕੀਲਾਂ ਨੇ ਫਾਜ਼ਿਲਕਾ ਅਦਾਲਤ ਵੱਲੋਂ ਭੇਜੇ ਗਏ ਸੰਮਨਾਂ ਨੂੰ ਗੈਰਕਾਨੂੰਨੀ ਦੱਸਿਆ ਤੇ ਸਾਲ 2015 ਵਿਚ ਖਹਿਰਾ ਨੂੰ ਹਾਈਕੋਰਟ ਵੱਲੋਂ ਦਿੱਤੀ ਗਈ ਰਾਹਤ ਦਾ ਵੀ ਹਵਾਲਾ ਦਿੱਤਾ। ਕਰੀਬ ਦੋ ਘੰਟੇ ਚੱਲੀ ਬਹਿਸ ਤੋਂ ਬਾਅਦ ਹਾਈਕੋਰਟ ਦੇ ਸਿੰਗਲ ਬੈਚ ਦੇ ਮਾਨਯੋਗ ਜੱਜ ਏ.ਬੀ ਚੌਧਰੀ ਨੇ ਫੈਸਲੇ ਨੂੰ ਰਾਖਵਾਂ ਰੱਖ ਲਿਆ। ਚੇਤੇ ਰਹੇ ਕਿ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਨੇ ਹਾਈਕੋਰਟ ਵਿਚ ਇਸ ਮਾਮਲੇ ਸਬੰਧੀ ਪਟੀਸ਼ਨ ਪਾਈ ਹੈ।

 

RELATED ARTICLES
POPULAR POSTS