8.2 C
Toronto
Saturday, April 18, 2026
spot_img
Homeਪੰਜਾਬਪ੍ਰੋ. ਬਡੂੰਗਰ ਨੇ ਖ਼ਾਲਿਸਤਾਨ ਦੀ ਮੰਗ ਨੂੰ ਦੱਸਿਆ ਜਾਇਜ਼

ਪ੍ਰੋ. ਬਡੂੰਗਰ ਨੇ ਖ਼ਾਲਿਸਤਾਨ ਦੀ ਮੰਗ ਨੂੰ ਦੱਸਿਆ ਜਾਇਜ਼

ਕਿਹਾ, ਦੇਸ਼ ਦਾ ਕਾਨੂੰਨ ਵੀ ਮੰਨਦਾ ਕਿ ਖਾਲਿਸਤਾਨ ਦੀ ਮੰਗ ਗੈਰਕਾਨੂੰਨੀ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਸ ਪਾਰਟੀ ਨੂੰ ਧਰਮ ਨਿਰਪੱਖ ਰੱਖ ਕੇ ਆਪਣਾ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹ ਬਾਦਲ ਅਕਾਲੀ ਦਲ ਮੁੜ ਪੰਥਕ ਰਾਹ ‘ਤੇ ਪਰਤਣਾ ਲੋਚਦਾ ਹੈ। ਜਿਸਦੀ ਪ੍ਰਤੱਖ ਉਦਾਹਰਣ ਉਸ ਵੇਲੇ ਮਿਲੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖ਼ਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦਿੱਤਾ। ਮੀਡੀਆ ਦੇ ਰੂਬਰੂ ਹੁੰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਦੇਸ਼ ਦਾ ਕਾਨੂੰਨ ਵੀ ਮੰਨਦਾ ਹੈ ਕਿ ਖ਼ਾਲਿਸਤਾਨ ਦੀ ਮੰਗ ਗ਼ੈਰ ਕਾਨੂੰਨੀ ਨਹੀਂ ਹੈ। ਉਨ੍ਹਾਂ ਨਾਲ ਹੀ ਹੋਰ ਮੁਲਕਾਂ ਦੀਆਂ ਉਦਾਹਾਰਣਾਂ ਦਿੰਦੇ ਹੋਏ ਕਿਹਾ ਕਿ ਕੋਰੀਆ, ਇੰਗਲੈਂਡ ਫਰਾਂਸ ਤੇ ਸਪੇਨ ਵਿਚ ਵੀ ਲੋਕ ਅਜ਼ਾਦੀ ਦੀ ਮੰਗ ਕਰ ਰਹੇ ਹਨ। ਇੰਝ ਇਨ੍ਹਾਂ ਮੁਲਕਾਂ ਦਾ ਹਵਾਲਾ ਦੇ ਕੇ ਪ੍ਰੋ: ਬਡੂੰਗਰ ਨੇ ਖ਼ਾਲਿਸਤਾਨ ਦੀ ਮੰਗ ਨੂੰ ਕੌਮ ਦੀ ਅਜ਼ਾਦੀ ਨਾਲ ਜੋੜ ਕੇ ਜਾਇਜ਼ ਠਹਿਰਾ ਦਿੱਤਾ। ਪੰਥਕ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਿਰਾ ਦਾ ਮੰਨਣਾ ਹੈ ਕਿ ਇਹ ਮਾਤਰ ਪ੍ਰੋ: ਬਡੂੰਗਰ ਦੇ ਮੂੰਹ ‘ਚੋਂ ਨਿੱਕਲੇ ਸ਼ਬਦ ਨਹੀਂ ਇਹ ਤਾਂ ਵਾਇਆ ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਦੀ ਰਣਨੀਤੀ ਹੈ। ਜੋ ਮੁੜ ਤੋਂ ਆਪਣੇ ਖੋਏ ਅਧਾਰ ਨੂੰ ਹਾਸਲ ਕਰਨ ਲਈ ਸਿੱਖ ਵੋਟਰਾਂ ਵੱਲ ਪਰਤਣਾ ਚਾਹੁੰਦੀ ਹੈ।

 

RELATED ARTICLES
POPULAR POSTS