-2.3 C
Toronto
Thursday, December 4, 2025
spot_img
Homeਪੰਜਾਬਸੁਖਬੀਰ ਬਾਦਲ ਨੇ ਵੀ ਛੱਡਿਆ ਚੋਣ ਸ਼ਗੂਫਾ

ਸੁਖਬੀਰ ਬਾਦਲ ਨੇ ਵੀ ਛੱਡਿਆ ਚੋਣ ਸ਼ਗੂਫਾ

ਕਹਿੰਦੇ – ਸਾਡੀ ਸਰਕਾਰ ਬਣੀ ਤਾਂ ਬੀਬੀਆਂ ਦਾ ਪ੍ਰਾਈਵੇਟ ਬੱਸਾਂ ‘ਚ ਵੀ ਸਫਰ ਕਰਾਂਗੇ ਮੁਫਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਗਲੇ ਸਾਲ ਯਾਨੀ ਕਿ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਚੋਣ ਸਰਗਰਮੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਕੈਪਟਨ ਸਰਕਾਰ ਨੇ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿਚ ਸਫਰ ਮੁਫਤ ਕਰਕੇ ਵੋਟਰਾਂ ਨੂੰ ਕਾਂਗਰਸ ਪਾਰਟੀ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ‘ਚ ਕਿਹਾ ਕਿ ਜੇਕਰ ਪੰਜਾਬ ਵਿਚ ਸਾਡੀ ਸਰਕਾਰ ਬਣੀ ਤਾਂ ਅਸੀਂ ਪੰਜਾਬ ‘ਚ ਪ੍ਰਾਈਵੇਟ ਬੱਸਾਂ ਵਿਚ ਮਹਿਲਾਵਾਂ ਦਾ ਸਫਰ ਮੁਫਤ ਕਰ ਦਿਆਂਗੇ। ਮੀਡੀਆ ਨੇ ਸੁਖਬੀਰ ਨੂੰ ਪੁੱਛਿਆ ਕਿ ਉਨ੍ਹਾਂ ਦੀ ਖੁਦ ਦੀ ਵੀ ਪ੍ਰਾਈਵੇਟ ਬੱਸਾਂ ਦੀ ਕੰਪਨੀ ਹੈ ਅਤੇ ਉਹ ਹੁਣ ਤੋਂ ਹੀ ਮਹਿਲਾਵਾਂ ਦਾ ਸਫਰ ਮੁਫਤ ਕਿਉਂ ਨਹੀਂ ਕਰ ਦਿੰਦੇ। ਇਸਦੇ ਜਵਾਬ ਵਿਚ ਸੁਖਬੀਰ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦਾ ਹੁੰਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਬਣਨ ‘ਤੇ ਉਹ ਮਹਿਲਾਵਾਂ ਦਾ ਸਫਰ ਜ਼ਰੂਰ ਮੁਫਤ ਕਰਨਗੇ।

RELATED ARTICLES
POPULAR POSTS