4.9 C
Toronto
Tuesday, October 6, 2026
spot_img
Homeਪੰਜਾਬਪੰਜਾਬ ਪੁਲਿਸ ਨੂੰ ਝਾਲਰ ਵਾਲੀ ਪੱਗ ਤੋਂ ਜਲਦੀ ਮਿਲ ਸਕਦਾ ਹੈ ਛੁਟਕਾਰਾ

ਪੰਜਾਬ ਪੁਲਿਸ ਨੂੰ ਝਾਲਰ ਵਾਲੀ ਪੱਗ ਤੋਂ ਜਲਦੀ ਮਿਲ ਸਕਦਾ ਹੈ ਛੁਟਕਾਰਾ

ਪੰਜਾਬ ਪੁਲਿਸ ਨੂੰ ਝਾਲਰ ਵਾਲੀ ਪੱਗ ਤੋਂ ਜਲਦੀ ਮਿਲ ਸਕਦਾ ਹੈ ਛੁਟਕਾਰਾਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਲਿਖੀ ਚਿੱਠੀ

ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੰਗ ‘ਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਨੂੰ ਪੰਜਾਬ ਪੁਲਿਸ ਦੀ ਵਰਦੀ ‘ਚ ਸ਼ਾਮਲ ਝਾਲਰ ਵਾਲੀ ਪੱਗ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਚਿੱਠੀ ਲਿਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਿਸ ਦੀ ਪੱਗ ‘ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਝਾਲਰ ਉਵੇਂ ਹੀ ਚੱਲੀ ਆ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਝਾਲਰ ਵਾਲੀ ਪੱਗ ਦੀ ਥਾਂ ਆਮ ਸੁੰਦਰ ਪੱਗ ਸਜਾਉਣ ਦੇ ਹੁਕਮ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਜਾਣ। ਹੁਣ ਇਸੇ ਸਬੰਧੀ ਕੈਪਟਨ ਨੇ ਲੌਂਗੋਵਾਲ ਨੂੰ ਵਾਪਸ ਚਿੱਠੀ ਦੇ ਜਵਾਬ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਡੀ.ਜੀ.ਪੀ ਪੰਜਾਬ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਬਾਰੇ ਲਿਖ ਦਿੱਤਾ ਹੈ।ਉਮੀਦ ਹੈ ਕਿ ਜਲਦੀ ਹੀ ਪੰਜਾਬ ਪੁਲਿਸ ਨੂੰ ਝਾਲਰ ਵਾਲੀ ਪੱਗ ਤੋਂ ਛੁਟਕਾਰਾ ਮਿਲ ਸਕਦਾ ਹੈ।

RELATED ARTICLES
POPULAR POSTS