ਕੇਜਰੀਵਾਲ ਨੂੰ ਵੀ ਆਪਣੇ ਖਿਲਾਫ ਚੋਣ ਲੜਨ ਦਾ ਦਿੱਤਾ ਸੱਦਾ
ਬਟਾਲਾ/ਬਿਊਰੋ ਨਿਊਜ਼
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਉਨ੍ਹਾਂ ਖਿਲਾਫ ਚੋਣ ਲੜਨ ਦੀ ਦਿੱਤੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਆਪਣੇ ਖਿਲਾਫ ਚੋਣ ਲੜਨ ਲਈ ਸੱਦਾ ਦੇ ਦਿੱਤਾ ਹੈ। ਦਰਅਸਲ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ ਖਿਲਾਫ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ।
ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਪਾਰਟੀ ਇਜਾਜ਼ਤ ਦੇਵੇ ਤਾਂ ਉਨ੍ਹਾਂ ਦੀ ਇੱਛਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ ਦੀ ਹੈ, ਚਾਹੇ ਉਹ ਜਿੱਥੋਂ ਮਰਜੀ ਉਸ ਖਿਲਾਫ ਚੋਣ ਲੜਨ। ਇਸ ਬਿਆਨ ਤੋਂ ਬਾਅਦ ਖੂਬ ਹਲਚਲ ਹੋਈ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …