23.6 C
Toronto
Saturday, August 15, 2026
spot_img
Homeਪੰਜਾਬਫਿਰੋਜ਼ਪੁਰ 'ਚ ਕਾਂਗਰਸ ਨੇ ਗਰੇਟ ਖਲੀ ਦੇ ਨਾਂ 'ਤੇ ਇਕੱਠੀ ਕੀਤੀ ਭੀੜ

ਫਿਰੋਜ਼ਪੁਰ ‘ਚ ਕਾਂਗਰਸ ਨੇ ਗਰੇਟ ਖਲੀ ਦੇ ਨਾਂ ‘ਤੇ ਇਕੱਠੀ ਕੀਤੀ ਭੀੜ

ਫਿਰੋਜ਼ਪੁਰ ‘ਚ ਕਾਂਗਰਸ ਨੇ ਗਰੇਟ ਖਲੀ ਦੇ ਨਾਂ ‘ਤੇ ਇਕੱਠੀ ਕੀਤੀ ਭੀੜਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਲਾਏ ਰਗੜੇ
ਫਿਰੋਜ਼ਪੁਰ/ਬਿਊਰੋ ਨਿਊਜ਼
ਰੈਸਲਰ ‘ਦ ਗ੍ਰੇਟ ਖਲੀ’ ਦੀ ਧਮਾਕੇਦਾਰ ਫਾਈਟ ਦੇਖਣ ਪਹੁੰਚੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਫਾਈਟ ਦੇਖ ਕੇ ਹੀ ਵਾਪਸ ਪਰਤਣਾ ਪਿਆ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕਾਂਗਰਸੀਆਂ ਨੇ ਰੈਸਲਿੰਗ ਦੇ ਨਾਮ ‘ਤੇ ਭੀੜ ਇਕੱਠੀ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਸੁਣਾਇਆ। ਕਾਂਗਰਸ ਦੇ ਇਸ ਪੈਂਤੜੇ ਤੋਂ ਲੋਕ ਕਾਫੀ ਨਿਰਾਸ਼ ਦਿਖੇ। ਇਸ ਮੌਕੇ ਖੇਡਾਂ ਦੇ ਨਾਮ ਹੇਠ ਹੋਈ ਸਿਆਸਤ ਦੀ ਲੋਕਾਂ ਨੇ ਨੁਕਤਾਚੀਨੀ ਕੀਤੀ ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ 5 ਦਿਨਾਂ ਦੀ ਫੇਰੀ ਦੌਰਾਨ ਲੋਕਾਂ ਨੇ ਮੂੰਹ ਨਾ ਲਾ ਕੇ ਆਪਣੀ ਸਮਝਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬੀ ਆਪਣੀ ਸਾਖ ਨੂੰ ਨਿਖਾਰਨ ਦਾ ਆਗਾਜ਼ ਕਰਨਗੇ।

RELATED ARTICLES
POPULAR POSTS