ਕਾਂਗਰਸ ਖੇਡ ਸਕਦੀ ਹੈ ਦਲਿਤ ਕਾਰਡ, ਸਾਫ਼ ਅਕਸ ਵਾਲੇ ਨੇਤਾ ਦੀ ਭਾਲ
ਚੰਡੀਗੜ੍ਹ : ਸੂਬਾਈ ਇੰਚਾਰਜ ਨੂੰ ਲੈ ਕੇ ਕਾਂਗਰਸ ਦੀ ਪਰੇਸ਼ਾਨੀ ਘੱਟਣ ਦਾ ਨਾਂ ਨਹੀਂ ਲੈ ਰਹੀ। ਪਾਣੀ ਟੈਂਕਰ ਘੁਟਾਲੇ ਵਿਚ ਨਾਂ ਆਉਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਪੱਤਾ ਵੀ ਕੱਟਿਆ ਗਿਆ ਹੈ। ਹੁਣ ਕਾਂਗਰਸ ਪੰਜਾਬ ਵਿਚ ਦਲਿਤ ਕਾਰਡ ਖੇਡਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂ ਅਹਿਮ ਹੈ। ਹਾਲਾਂਕਿ ਉਨ੍ਹਾਂ ਦੀ ਉਮਰ ਨੂੰ ਲੈ ਕੇ ਵੀ ਕਾਂਗਰਸ ਚਿੰਤਤ ਹੈ। ਪ੍ਰਦੇਸ਼ ਇੰਚਾਰਜ ਨੂੰ ਲੈ ਕੇ ਕਾਂਗਰਸ ਨੂੰ ਦੋ ਵਾਰ ਆਪਣੇ ਕਦਮ ਪਿੱਛੇ ਖਿੱਚਣੇ ਪਏ ਹਨ। ਸ਼ਕੀਲ ਅਹਿਮਦ ਨੂੰ ਇੰਚਾਰਜ ਅਹੁਦੇ ਤੋਂ ਹਟਾ ਕੇ ਕਾਂਗਰਸ ਨੇ ਕਮਲਨਾਥ ਨੂੰ ਇੰਚਾਰਜ ਬਣਾਇਆ ਸੀ। 10 ਵਾਰ ਸੰਸਦ ਮੈਂਬਰ ਰਹਿ ਚੁੱਕੇ ਕਮਲਨਾਥ ਨੇ ਇੰਚਾਰਜ ਬਣਨ ਦੇ ਨਾਲ ਹੀ ਅਕਾਲੀ ਦਲ ਨੇ 1984 ਦੇ ਕਤਲੇਆਮ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ। ਇਸ ਨੂੰ ਦੇਖਦੇ ਹੋਏ ਕਮਲਨਾਥ ਨੇ ਖੁਦ ਹੀ ਇੰਚਾਰਜ ਦਾ ਅਹੁਦਾ ਛੱਡ ਦਿੱਤਾ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …