ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ 76 ਸਾਲ ਬਾਅਦ ਮਿਲੇ ਦੋਸਤ November 2, 2023 ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ 76 ਸਾਲ ਬਾਅਦ ਮਿਲੇ ਦੋਸਤ ਬਟਵਾਰੇ ਤੋਂ ਪਹਿਲਾਂ ਦੋਵੇਂ ਵਿਅਕਤੀ ਸਨ ਗੁਆਂਢੀ ਅੰਮਿ੍ਰਤਸਰ/ਬਿਊਰੋ ਨਿਊਜ਼ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ, ਬਟਵਾਰੇ ਸਮੇਂ ਵਿਛੜੇ ਭੈਣ-ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਨੂੰੂ ਮਿਲਾਉਣ ਦਾ ਕਾਰਜ ਕਰ ਰਿਹਾ ਹੈ। ਕਈ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਾਉਣ ਵਾਲੇ ਇਸ ਕਰਤਾਰਪੁਰ ਕੌਰੀਡੋਰ ਜ਼ਰੀਏ ਵਿਛੜੇ ਦੋਸਤ ਵੀ ਮਿਲ ਰਹੇ ਹਨ। ਇਸ ਦੇ ਚੱਲਦਿਆਂ ਭਾਰਤ ਦੇ ਦਵਿੰਦਰ ਸਿੰਘ ਨੇ ਬਟਵਾਰੇ ਤੋਂ ਬਾਅਦ ਪਾਕਿਸਤਾਨ ਜਾ ਚੁੱਕੇ ਹਾਕਿਮ ਅਲੀ ਨੂੰ ਗਲੇ ਲਗਾ ਕੇ ਇਕ ਇਤਿਹਾਸਕ ਕਾਰਜ ਕੀਤਾ ਹੈ। ਦਵਿੰਦਰ ਸਿੰਘ ਨੇ ਭਾਰਤ-ਪਾਕਿ ਦੇ ਬਟਵਾਰੇ ਦੇ ਸਮੇਂ ਦੂਰ ਹੋ ਗਏ ਦੋਸਤ ਹਾਕਿਮ ਅਲੀ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਗਲਿਆਰੇ ਵਿਚ ਮੁਲਾਕਾਤ ਕੀਤੀ। ਇਸੇ ਦੋਰਾਨ ਕਰਤਾਰਪੁਰ ਕੌਰੀਡੋਰ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਸਥਾਪਿਤ ਪਾਕਿਸਤਾਨ ਸਰਕਾਰ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ.ਈ.ਓ. ਮੁਹੰਮਦ ਅੱਬੂ ਬਕਰ ਆਫਤਾਬ ਕੁਰੈਸ਼ੀ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਹੱਦਾਂ ਦੇ ਆਰ-ਪਾਰ ਵੰਡ ਚੁੱਕੇ ਵਿਅਕਤੀਆਂ ਨੂੰ ਮਿਲਾਉਣ ਲਈ ਕਾਰਗਰ ਸਾਬਤ ਹੋਇਆ ਹੈ। ਦਵਿੰਦਰ ਸਿੰਘ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਬਦਯਾਨਾ ਦੇ ਰਹਿਣ ਵਾਲੇ ਹਨ, ਜਦੋਂ ਕਿ ਹਾਕਿਮ ਪਾਕਿਸਤਾਨ ਦੇ ਫੈਸਲਾਬਾਦ ਦੇ ਨਿਵਾਸੀ ਹਨ। ਦੱਸਿਆ ਗਿਆ ਕਿ 1947 ਦੇ ਬਟਬਾਰੇ ਤੋਂ ਪਹਿਲਾਂ ਇਹ ਦੋਵੇਂ ਇਕ ਦੂਜੇ ਦੇ ਗੁਆਂਢੀ ਸਨ ਅਤੇ ਜਿਗਰੀ ਦੋਸਤ ਵੀ ਸਨ। 76 ਸਾਲਾਂ ਬਾਅਦ ਹੋਈ ਇਸ ਮੁਲਾਕਾਤ ਨੇ ਦਵਿੰਦਰ ਸਿੰਘ ਅਤੇ ਹਾਕਿਮ ਨੂੰ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਇਨ੍ਹਾਂ ਦੋਵਾਂ ਨੇ ਇਕ ਦੂਜੇ ਨੂੰ ਗਲੇ ਲਗਾਇਆ ਅਤੇ ਤੋਹਫਿਆਂ ਦਾ ਅਦਾਨ-ਪ੍ਰਦਾਨ ਵੀ ਕੀਤਾ ਗਿਆ। 2023-11-02 Parvasi Chandigarh Share Facebook Twitter Google + Stumbleupon LinkedIn Pinterest