ਰਾਹੁਲ ਰਾਹੀਂ ਹੀ ਕਾਂਗਰਸ ‘ਚ ਆਏ ਮਨਪ੍ਰੀਤ ਅਤੇ ਸਿੱਧੂ, ਦੋਵਾਂ ਨੂੰ ਵੱਡੇ ਅਹੁਦਿਆਂ ਦਾ ਭਰੋਸਾ
ਬਠਿੰਡਾ/ਬਿਊਰੋ ਨਿਊਜ਼
ਚੋਣਾਵੀ ਜੰਗ ਵਿਚ ਸੱਤਾ ‘ਤੇ ਕਾਬਜ਼ ਹੋਣ ਦੀ ਆਸ ਲਗਾਈ ਬੈਠੇ ਕਾਂਗਰਸ ਵਿਚ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਸਰਕਾਰ ਬਣਨ ‘ਤੇ ਅਹੁਦਿਆਂ ਦੀ ਸੈਟਿੰਗ ਦਾ ਦੌਰ ਹੁਣ ਤੋਂ ਸ਼ੁਰੂ ਹੋ ਗਿਆ ਹੈ। ਬਠਿੰਡਾ ਵਿਚ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਕਾਂਗਰਸ ‘ਚ ਵੱਡਾ ਚਿਹਰਾ ਹੈ। ਉਨ੍ਹਾਂ ਦਾ ਕਾਂਗਰਸ ਵਿਚ ਦਾਖਲਾ ਸਿੱਧੂ ਵਾਂਗ ਹੀ ਰਾਹੁਲ ਗਾਂਧੀ ਜ਼ਰੀਏ ਹੋਇਆ ਸੀ। ਸੋਮਵਾਰ ਨੂੰ ਬਠਿੰਡਾ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਮਨਪ੍ਰੀਤ ਨੇ ਕਿਹਾ, ਸਰਕਾਰ ਬਣਨ ਤੋਂ ਵਿੱਤ ਮੰਤਰਾਲਾ ਉਨ੍ਹਾਂ ਨੂੰ ਦੇ ਦੇਣਾ। ਕੈਪਟਨ ਨੇ ਵੀ ਤੁਰੰਤ ਕਹਿ ਦਿੱਤਾ ਕਿ ਖਜ਼ਾਨਾ ਮੰਤਰੀ ਤੁਸੀਂ ਹੀ ਹੋਵੇਗੇ। ਜਾਣਕਾਰੀ ਮੁਤਾਬਕ ਮਨਪ੍ਰੀਤ ਦੀ ਕਾਂਗਰਸ ਵਿਚ ਐਂਟਰੀ ਦੌਰਾਨ ਸੂਬੇ ਵਿਚ ਸਰਕਾਰ ਬਣਨ ‘ਤੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਵਿੱਤ ਮੰਤਰਾਲੇ ਸਬੰਧੀ ਗੱਲ ਹੋਈ ਸੀ। ਪਰ ਸਿੱਧੂ ਦੇ ਆਉਣ ਨਾਲ ਗਣਿਤ ਵਿਗੜ ਨਾ ਜਾਏ, ਕਾਂਗਰਸ ਹਾਈਕਮਾਨ ਨੇ ਮਨਪ੍ਰੀਤ ਨੂੰ ਭਰੋਸੇ ਵਿਚ ਲੈ ਕੇ ਇਸ ਕਹਾਣੀ ਦੀ ਸਕਰਿਪਟ ਤਿਆਰ ਕਰ ਲਈ, ਜਿਸ ਨੂੰ ਕੈਪਟਨ ਦੀ ਹਾਜ਼ਰੀ ਵਿਚ ਪੇਸ਼ ਕੀਤਾ ਗਿਆ। ਕੈਪਟਨ ਨੇ ਕਿਹਾ, ਬਠਿੰਡਾ ਸੀਟ ਕਾਂਗਰਸ ਵਲੋਂ ਜੋ ਜਿੱਤਿਆ ਹੈ, ਵਿੱਤ ਮੰਤਰੀ ਹੀ ਬਣਿਆ ਹੈ। ਮਨਪ੍ਰੀਤ ਹੀ ਵਿੱਤ ਮੰਤਰੀ ਹੋਣਗੇ। ਕੈਪਟਨ ਨੇ ਕਿਹਾ, ਅਕਾਲੀ ਸਰਕਾਰ ਵਿਚ ਮਨਪ੍ਰੀਤ ਹੀ ਬੇਹਤਰੀਨ ਮੰਤਰੀ ਸੀ। ਰੈਲੀ ਵਿਚ ਕੈਪਟਨ ਨੇ ਕਿਹਾ ਬਾਦਲ ਭਾਵੇਂ ਮਨਪ੍ਰੀਤ ਦਾ ਤਾਇਆ, ਮੈਂ ਇਸ ਵਾਰ ਮਾਂਜ ਦੇਣਾ ਹੈ। ਉਹਨਾਂ ਨੂੰ ਲੰਬੀ ਤੋਂ ਹਰਾ ਕੇ ਅਹਿਸਾਸ ਕਰਾਉਣ ਜ਼ਰੂਰੀ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਸੂਬੇ ਦਾ ਬੇੜਾ ਗਰਕ ਕੀਤਾ ਹੈ।
ਬਾਦਲਾਂ ਨੂੰ ਬਰਤਨਾਂ ਵਾਂਗ ਮਾਂਜ ਦਿਆਂਗੇ : ਅਮਰਿੰਦਰ
ਮੋਗਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੈਂ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਇਹ ਮੇਰੀ ਆਖਰੀ ਚੋਣ ਹੈ। 44 ਸਾਲਾਂ ਵਿਚ ਮੈਂ ਸਿਆਸਤ ਵਿਚ ਹਾਂ। ਹੁਣ ਪੰਜਾਬ ਦਾ ਭਵਿੱਖ ਨੌਜਵਾਨਾਂ ਦੇ ਹਵਾਲੇ ਕਰਨ ਦਾ ਸਮਾਂ ਹੈ। ਇਸ ਲਈ ਮੈਂ ਆਖਰੀ ਚੋਣ ਪਟਿਆਲਾ ਤੋਂ ਲੜਾਂਗਾ ਚਾਹੁੰਦਾ ਹਾਂ। ਪਰੰਤੂ ਜਦ ਲੰਬੀ ਦੀ ਗੱਲ ਆਈ ਤਾਂ ਮੈਂ ਹੀ ਪਾਰਟੀ ਨੂੰ ਕਿਹਾ ਕਿ ਬਾਦਲ ਨੂੰ ਲੰਬੀ ਤੋਂ ਮੈਂ ਹੀ ਮਾਂਜਾ ਲਗਾ ਸਕਦਾ ਹੈ। ਮੈਨੂੰ ਮੌਕਾ ਦਿਓ, ਮੈਂ ਬਾਦਲ ਨੂੰ ਬਰਤਨਾਂ ਤਰ੍ਹਾਂ ਮਾਂਜ ਕੇ ਰੱਖ ਦਿਆਂਗੇ। ਬਾਦਲ ਹੁਣ ਤਾਂ ਲੰਬੀ ਵਿਚ ਕਹਿੰਦੇ ਘੁੰਮ ਰਹੇ ਹਨ ਕਿ ਮੇਰੀ ਲਾਜ਼ ਰੱਖ ਲਓ, ਮੈਂ ਰਖਾਊਂਦਾ ਉਨ੍ਹਾਂ ਦੀ ਲਾਜ਼। ਪੰਡਾਲ ਹਾਸਿਆਂ ਨਾਲ ਗੂੰਜ ਉਠਿਆ। ਫਿਰ ਕਿਹਾ, ਬਾਦਲ ਤੇ ਕੇਜਰੀਵਾਲ ਦੋਵੇਂ ਲਾਲਚੀ ਇਨਸਾਨ ਹਨ। ਝੂਠ ਬੋਲਣਾ ਉਨ੍ਹਾਂ ਦੀ ਫਿਤਰਤ ਹੈ।
ਕੈਪਟਨ ਕੋਲ ਤਵੀਤ, ਬਾਦਲ ਨਾਮ ਦਾ ਭੂਤ ਕੋਲ ਨਹੀਂ ਆਏਗਾ
ਮਨਪ੍ਰੀਤ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਕੋਲ ਇਕ ਇਸ ਤਰ੍ਹਾਂ ਦਾ ਤਵੀਤ ਹੈ, ਜੋ ਉਹ ਪੰਜਾਬ ਦੇ ਲੋਕਾਂ ਦੇ ਕੰਧੇ ‘ਤੇ ਬੰਨ੍ਹ ਦੇਣਗੇ, ਜਿਸ ਨਾਲ ਬਾਦਲਾਂ ਦਾ ਕੋਈ ਭੂਤ ਤੁਹਾਡੇ ਕੋਲ ਨਹੀਂ ਆਵੇਗਾ। ਮਨਪ੍ਰੀਤ ਨੇ ਹਰਸਿਮਰਤ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਬਠਿੰਡਾ ਦੇ ਲੋਕਾਂ ਨੇ ਹਰਸਿਮਰਤ ਬਾਦਲ ਦਾ ਅਹੰਕਾਰ ਤੋੜਿਆ ਸੀ, ਇਸ ਤਰ੍ਹਾਂ ਹੀ ਬਠਿੰਡਾ ਵਾਸੀ ਦੁਬਾਰਾ ਫਿਰ ਕਰਨਗੇ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …